ਵਿਜੇ ਸੋਨੀ, ਫਗਵਾੜਾ : ਕਮਿਸ਼ਨਰ ਬਖਤਾਵਰ ਸਿੰਘ ਦੇ ਹੁਕਮਾਂ ਦੇ ਤਹਿਤ ਕੁਲਵਿੰਦਰ ਸਿੰਘ, ਨਰੇਸ਼ ਕੁਮਾਰ, ਰਤਨ ਲਾਲ ਦੀ ਅਗਵਾਈ ਵਿਚ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਨੇ ਦੱਸਿਆ ਹਰਗੋਬਿੰਦ ਨਗਰ, ਸੈਂਟਰਲ ਟਾਉੂਨ, ਗੁੜਮੰਡੀ ਰੋਡ ਆਦਿ 'ਤੇ ਕੀਤੇ ਲੋਕਾਂ ਵਲੋਂ ਨਾਜਾਇਜ਼ ਕਬਜੇ ਹਟਵਾਏ ਗਏ¢

ਉਨ੍ਹਾਂ ਕਿਹਾ ਕਿ ਵਾਰ-ਵਾਰ ਕਹਿਣ 'ਤੇ ਵੀ ਲੋਕਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਤੱਕ ਸਮਾਨ ਟਿਕਾ ਦਿੱਤਾ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਨਿਗਮ ਵਲੋਂ ਵਾਰ-ਵਾਰ ਕਹਿਣ 'ਤੇ ਵੀ ਉਕਤ ਲੋਕ ਨਾਜਾਇਜ਼ ਕਬਜ਼ੇ ਕਰਨ ਤੋਂ ਨਹੀ ਹਟਦੇ¢ ਉਨ੍ਹਾਂ ਚਿਤਤਾਵਨੀ ਦਿੱਤੀ ਕਿ ਸਮਾਨ ਦੁਕਾਨਾਂ ਅੰਦਰ ਹੀ ਰੱਖਿਆ ਜਾਵੇ ਜੇਕਰ ਬਾਹਰ ਰੱਖਣ 'ਤੇ ਨਿਗਮ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ¢ ਇਸ ਮੌਕੇ ਟੀਮ ਨਾਲ ਪੰਜ ਸਫਾਈ ਸੇਵਕ ਵੀ ਹਾਜ਼ਰ ਸਨ।