ਅਜੈ ਕਨੌਜੀਆ, ਕਪੂਰਥਲਾ : ਬੀਤੇ ਦਿਨੀਂ ਕਪੂਰਥਲਾ ਅਧੀਨ ਆਉਂਦੇ ਅਬਰਨ ਅਸਟੇਟ ਤੋਂ 12 ਸਾਲ ਦਾ ਬੱਚਾ ਆਪਣੇ ਪਿਤਾ ਤੋਂ ਵਿਛੜ ਗਿਆ। ਜਾਣਕਾਰੀ ਦੇ ਅਨੁਸਾਰ ਵਿਸ਼ਵਨਾਥ ਵਾਸੀ ਬਿਹਾਰ ਕਪੂਰਥਲਾ ਵਿਚ ਰਹਿੰਦੇ ਅਪਣੇ ਭਰਾ ਨੂੰ ਮਿਲਣ ਲਈ ਕਪੂਰਥਲਾ ਆਇਆ ਸੀ, ਪਰ ਮੰਗਲਵਾਰ ਸਵੇਰੇ ਉਸਦਾ ਮੁੰਡਾ (12) ਮੁਨੀਸ਼ ਘਰ ਬਾਹਰੋਂ ਖੇਡਦਾ ਸ਼ਹਿਰ ਵੱਲ ਚਲਾ ਗਿਆ। ਉਸ ਦੀ ਕਾਫੀ ਭਾਲ ਕੀਤੀ ਪਰ ਨਹੀ ਮਿਲਿਆ। ਰਾਤ ਲਗਪਗ 8 ਵਜੇ ਇਹ ਬੱਚਾ ਮਾਲ ਰੋਡ ਦੇ ਨੇੜੇ ਰੋਂਦਾ ਹੋਇਆ ਮਿਲਿਆ। ਪੀਸੀਆਰ ਇੰਚਾਰਜ਼ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਮੁਨੀਸ਼ ਦੱਸਿਆ। ਉਸ ਦੇ ਪਿਤਾ ਨੂੰ ਫੋਨ ਕਰ ਕੇ ਬੁਲਾਇਆ ਗਿਆ ਤੇ ਮੁਨੀਸ਼ ਨੂੰ ਉਸ ਹਵਾਲੇ ਕਰ ਦਿੱਤਾ। ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ ਇੰਚਾਰਜ਼ ਪੀਸੀਆਰ, ਏਐੱਸਆਈ ਰੂਪ ਸਿੰਘ, ਹਰਵਿੰਦਰ ਸਿੰਘ, ਮੰਗਾ ਸਿੰਘ, ਤਰਸੇਮ ਸਿੰਘ, ਜਗਜੀਤ ਸਿੰਘ ਅਤੇ ਸੁਧੀਰ ਕਸ਼ਿਅਪ ਆਦਿ ਹਾਜ਼ਰ ਸਨ।