ਰੇਲ ਪਟੜੀਆਂ 'ਚ ਫਸਾਈ ਕਾਰ, ਹਾਦਸਾ ਟਲਿਆ

Updated on: Wed, 16 May 2018 11:09 PM (IST)
  
local news

ਰੇਲ ਪਟੜੀਆਂ 'ਚ ਫਸਾਈ ਕਾਰ, ਹਾਦਸਾ ਟਲਿਆ

ਅਮਿਤ ਜੇਤਲੀ, ਲੁਧਿਆਣਾ : ਗਿੱਲ ਚੌਕ ਫਲਾਈਓਵਰ ਬੰਦ ਹੋਣ ਕਾਰਨ ਬੁੱਧਵਾਰ ਇਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ। ਰਸਤਾ ਬੰਦ ਹੋਣ ਤੇ ਟ੫ੈਫਿਕ ਜਾਮ ਲੱਗਣ ਕਾਰਨ ਕੁੱਝ ਆਟੋ ਚਾਲਕਾਂ ਨੇ ਧੂਰੀ ਲਾਈਨ ਤੋਂ ਆਟੋ ਲੰਘਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਆਟੋ ਸਮੇਤ ਰੇਲ ਪਟੜੀਆਂ ਪਾਰ ਕਰਦਿਆਂ ਦੇਖ ਇਕ ਫਾਰਚੂਨਰ ਚਾਲਕ ਪਟੜੀਆਂ ਪਾਰ ਕਰਨ ਲੱਗਾ ਤੇ ਫਾਰਚੂਨਰ ਪੀਬੀ08 ਸੀਆਰ 6346 ਨੂੰ ਪਟੜੀਆਂ ਵਿਚਾਲੇ ਫਸਾ ਲਿਆ।

ਰੇਲ ਪਟੜੀਆਂ ਵਿਚਾਲੇ ਫਾਰਚੂਨਰ ਫਸੀ ਦੇਖ ਇਲਾਕੇ ਦੇ ਲੋਕ ਤੇ ਰਾਹਗੀਰ ਮਦਦ ਲਈ ਅੱਗੇ ਆਏ ਤੇ ਕਾਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਉਨ੍ਹਾਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਫਾਰਚੂਨਰ ਨੂੰ ਬਾਹਰ ਕੱਿਢਆ ਤੇ ਕਾਰ ਚਾਲਕ ਨੂੰ ਉੱਥੋਂ ਰਵਾਨਾ ਕੀਤਾ। ਇਸ ਦੌਰਾਨ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਕਿ ਪੱਟੜੀ 'ਤੇ ਕੋਈ ਰੇਲ ਗੱਡੀ ਨਹੀਂ ਆਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਸਬੰਧੀ ਲੁਧਿਆਣਾ ਸਟੇਸ਼ਨ ਸੁਪਰਡੈਂਟ ਅਸ਼ੋਕ ਸਲਾਰੀਆ ਨੇ ਦੱਸਿਆ ਧੂਰੀ ਲਾਈਨ ਅੰਬਾਲਾ ਡਵੀਜ਼ਨ ਕੋਲ ਹੋਣ ਕਾਰਨ ਉਨ੍ਹਾਂ ਕੋਲ ਅਜਿਹਾ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news