ਜ਼ਿੰਮੇਵਾਰ ਮੁਲਾਜ਼ਮਾਂ ਨੂੰ ਬਚਾਉਣ 'ਚ ਲੱਗੇ ਨਿਗਮ ਅਧਿਕਾਰੀ : ਟੰਡਨ

Updated on: Wed, 16 May 2018 11:00 PM (IST)
  
local news

ਜ਼ਿੰਮੇਵਾਰ ਮੁਲਾਜ਼ਮਾਂ ਨੂੰ ਬਚਾਉਣ 'ਚ ਲੱਗੇ ਨਿਗਮ ਅਧਿਕਾਰੀ : ਟੰਡਨ

ਸਤਵਿੰਦਰ ਸ਼ਰਮਾ, ਲੁਧਿਆਣਾ : ਬੀਤੇ ਐਤਵਾਰ ਪੁਲ਼ ਸਲੈਬਾਂ ਡਿੱਗਣ ਤੋਂ ਬਾਅਦ ਖਿਸਕੀ ਮਿੱਟੀ ਦੇ ਅਸਲੀ ਕਾਰਨਾਂ ਨੂੰ ਫੜਨ ਦੀ ਬਜਾਏ ਨਿਗਮ ਦੇ ਅਧਿਕਾਰੀ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਬਚਾਉਣ 'ਚ ਲੱਗ ਗਏ ਹਨ ਤੇ ਉਨ੍ਹਾਂ ਵੱਲੋਂ ਚੂਹਿਆਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਸ਼ਹਿਰ ਵਾਸੀ ਬਰਦਾਸ਼ਤ ਨਹੀਂ ਕਰਨਗੇ। ਇਹ ਪ੍ਰਗਟਾਵਾ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਜੀਵ ਟੰਡਨ ਦੇ ਲਿੰਕ ਰੋਡ ਪੁਲ਼ ਦੇ ਨੁਕਸਾਨੇ ਹਿੱਸੇ ਦੇ ਸਾਹਮਣੇ ਨਗਰ ਨਿਗਮ ਤੇ ਠੇਕੇਦਾਰ ਖ਼ਿਲਾਫ਼ ਕੀਤੇ ਜਾ ਰਹੇ ਪ੫ਦਰਸ਼ਨ ਨੂੰ ਸੰਬੋਧਨ ਕਰਦਿਆਂ ਕਹੇ।

ਪ੫ਦਰਸ਼ਨ ਦੌਰਾਨ ਸ਼ਿਵ ਸੈਨਾ ਪੰਜਾਬ ਨੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਚੂਹਿਆਂ ਨੂੰ ਜਿੰਮੇਵਾਰ ਦੱਸਣ ਵਾਲੇ ਦਿੱਤੇ ਬਿਆਨਾਂ ਦਾ ਵਿਰੋਧ ਵੱਖਰੇ ਢੰਗ ਨਾਲ ਕਰਦੇ ਹੋਏ ਇਸ ਤਰੀਕੇ ਦੇ ਬੋਰਡ ਚੁੱਕ ਕੇ ਨਗਰ ਨਿਗਮ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਮੀਤ ਪ੫ਧਾਨ ਅਮਿਤ ਕੌਂਡਲ, ਵਿਨੋਦ ਸ਼ਰਮਾ, ਦੀਪਕ ਸ਼ਰਮਾ, ਵਿਸ਼ੇਸ਼ ਮਲਿਕ, ਰਾਕੇਸ਼ ਕਪੂਰ ਲਾਟਾ, ਰਾਕੇਸ਼ ਅਰੋੜਾ, ਰਿਸ਼ਭ ਕਨੋਜੀਆ, ਯੂਥ ਪ੫ਧਾਨ ਭਾਨੂ ਪ੫ਤਾਪ, ਨੀਰਜ ਲੂਥਰਾ, ਵਪਾਰ ਮੰਡਲ ਪ੫ਧਾਨ ਮਯੰਕ ਗੁਪਤਾ, ਡਾ. ਰਜਿੰਦਰ ਚੌਧਰੀ, ਰਵੀ ਸਿੰਘ, ਕਮਲ ਸ਼ਰਮਾ, ਵਿੱਕੀ ਹਰਸ਼ਿਤ, ਯਸ਼ ਰਵੀ, ਮਨੂੰੂ ਚਾਵਲਾ, ਰਾਹੁਲ ਸ਼ਰਮਾ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news