ਸਤਲੁਜ ਕਲੱਬ ਚੋਣ; ਤਿੰਨ ਵੋਟਾਂ ਤੋਂ ਹਾਰੇ ਮੈਸ ਸੈਕਟਰੀ ਬਿਨੈਕਾਰ, ਪੁੱਜੇ ਹਾਈਕੋਰਟ

Updated on: Wed, 16 May 2018 09:48 PM (IST)
  
local news

ਸਤਲੁਜ ਕਲੱਬ ਚੋਣ; ਤਿੰਨ ਵੋਟਾਂ ਤੋਂ ਹਾਰੇ ਮੈਸ ਸੈਕਟਰੀ ਬਿਨੈਕਾਰ, ਪੁੱਜੇ ਹਾਈਕੋਰਟ

ਜੇਐੱਨਐੱਨ, ਲੁਧਿਆਣਾ : ਸਤਲੁਜ ਕਲੱਬ ਚੋਣ 'ਚ ਤਿੰਨ ਵੋਟਾਂ ਨਾਲ ਹਾਰੇ ਮੈਸ ਸੈਕਟਰੀ ਅਹੁਦੇ ਦੇ ਬਿਨੈਕਾਰ ਮਨਿੰਦਰ ਬੇਦੀ ਹਾਈਕੋਰਟ ਪੁੱਜ ਗਏ। ਹੁਣ ਕੋਰਟ ਨੇ ਸਬੰਧਤ ਵਿਅਕਤੀਆਂ ਨੂੰ 18 ਜੁਲਾਈ ਨੂੰ ਕੋਰਟ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਨੋਟਿਸ ਭੇਜਿਆ ਹੈ। ਬੇਦੀ ਦਾ ਦੋਸ਼ ਹੈ ਕਿ ਵੋਟਿੰਗ 'ਚ ਚੋਣ ਅਧਿਕਾਰੀਆਂ ਨੇ ਉਨ੍ਹਾਂ ਦੀ ਵਿਰੋਧੀ ਮੋਨਿਕਾ ਅਗਰਵਾਲ ਨੂੰ ਤਿੰਨ ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤਾ। ਮੌਕੇ 'ਤੇ ਹੀ ਉਨ੍ਹਾਂ ਵੋਟਾਂ ਦੁਬਾਰਾ ਕਰਵਾਉਣ ਦੀ ਬੇਨਤੀ ਕੀਤੀ ਤਾਂ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ।

ਇਸ ਸਬੰਧੀ ਉਨ੍ਹਾਂ ਕਲੱਬ ਪ੍ਰੈਜ਼ੀਡੈਂਟ ਡੀਸੀ ਪ੍ਰਦੀਪ ਅਗਰਵਾਲ ਨੂੰ ਜਾਣੂ ਕਰਵਾਉਂਦੇ ਹੋਏ ਲਿਖਤ 'ਚ ਸ਼ਿਕਾਇਤ ਚੋਣ ਅਧਿਕਾਰੀ ਐੱਸਡੀਐੱਮ ਪੂਰਬੀ ਅਮਰਜੀਤ ਸਿੰਘ ਬੈਂਸ ਨੂੰ ਸੌਂਪੀ ਪਰ ਕਾਰਵਾਈ ਨਹੀਂ ਹੋਈ। ਦਰਅਸਲ ਸਤਲੁਜ ਕਲੱਬ ਚੋਣ 'ਚ ਮੈਸ ਸੈਕਟਰੀ ਅਹੁਦੇ ਲਈ ਦੋ ਹੀ ਬਿਨੈਕਾਰ ਮੈਦਾਨ 'ਚ ਸੀ। ਮਨਿੰਦਰ ਬੇਦੀ ਨੂੰ 810 ਵੋਟ ਮਿਲੇ ਜਦਕਿ ਮੈਸ ਸੈਕਟਰੀ ਮੋਨਿਕਾ ਅਗਰਵਾਲ ਨੂੰ ਮਿਲੇ 813 ਵੋਟ ਦੇ ਆਧਾਰ 'ਤੇ ਹੀ ਚੋਣ ਅਧਿਕਾਰੀ ਐੱਸਡੀਐੱਮ ਪੂਰਬੀ ਅਮਰਜੀਤ ਸਿੰਘ ਬੈਂਸ, ਏਡੀਸੀ ਖੰਨਾ ਅਜੇ ਸੂਦ ਤੇ ਜੁਆਇੰਟ ਕਮਿਸ਼ਨਰ ਨਗਰ ਨਿਗਮ ਸਤਵੰਤ ਸਿੰਘ ਨੇ ਜੇਤੂ ਐਲਾਨ ਦਿੱਤਾ।

ਬੇਦੀ ਦਾ ਦੋਸ਼ ਹੈ ਕਿ ਜਿੱਤ ਦਾ ਫਰਕ ਸਿਰਫ ਤਿੰਨ ਵੋਟ ਸੀ, ਜਿਸ ਦੇ ਚੱਲਦੇ ਉਨ੍ਹਾਂ ਉਸੇ ਸਮੇਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਦੀ ਬੇਨਤੀ ਕੀਤੀ। ਇਸ ਦੇ ਬਾਵਜੂਦ ਚੋਣ ਅਧਿਕਾਰੀਆਂ ਨੇ ਗਿਣਤੀ ਦੁਬਾਰਾ ਨਹੀਂ ਕਰਵਾਈ। ਕਲੱਬ ਪ੍ਰਧਾਨ ਡੀਸੀ ਪ੍ਰਦੀਪ ਅਗਰਵਾਲ ਦੇ ਧਿਆਨ 'ਚ ਮਾਮਲਾ ਲਿਆਉਣ ਦੇ ਬਾਵਜੂਦ ਦੋ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਚੱਲਦੇ ਉਨ੍ਹਾਂ ਨੂੰ ਹਾਈਕੋਰਟ ਜਾਣਾ ਪਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news