ਸ਼ਹਿਰ ਦੀ ਹਾਲਤ ਬਣੀ ਤਰਸਯੋਗ

Updated on: Mon, 16 Apr 2018 07:46 PM (IST)
  
local news

ਸ਼ਹਿਰ ਦੀ ਹਾਲਤ ਬਣੀ ਤਰਸਯੋਗ

ਪਵਨ ਤ੫ੇਹਨ, ਬਟਾਲਾ

ਭਾਵੇਂ ਕਿ ਬਟਾਲਾ ਸ਼ਹਿਰ 'ਚ ਕਈ ਵੱਡੀਆਂ ਹਸਤੀਆਂ ਰਹਿੰਦੀਆਂ ਹਨ। ਸ਼ਹਿਰ 'ਚ ਵਧੀਆ ਕਾਲੋਨੀਆਂ ਬਣੀਆਂ ਹਨ ਪਰ ਕੌਂਸਲ ਦੀਆਂ ਗ਼ਲਤ ਨੀਤੀਆਂ ਕਾਰਨ ਸ਼ਹਿਰ ਦੀਆਂ ਕਰੀਬ ਸਾਰੀਆਂ ਕਾਲੋਨੀਆਂ ਦੇ ਪਾਣੀ ਦੇ ਨਿਕਾਸ ਲਈ ਕੋਈ ਉੱਚਾ ਪ੫ਬੰਧ ਨਹੀਂ ਹੈ। ਮੁਰਗੀ ਮੁਹੱਲਾ, ਸ਼ੁਕਰਪੁਰਾ, ਮਲਾਵਾ ਕੋਠੀ ਆਦਿ ਕਈ ਮੁਹੱਲਿਆਂ ਦੇ ਲੋਕ ਇਸ ਪ੫ਣਾਲੀ ਕਾਰਨ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ। ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਸਥਾਨਕ ਆਗੂ ਕੇਵਲ ਨਿੱਜੀ ਸਵਾਰਥਾਂ ਦੀ ਖ਼ਾਤਿਰ ਬਿਨਾਂ ਕੋਈ ਹੱਲ ਕੱਿਢਆਂ ਕੇਵਲ ਭਾਸ਼ਣ ਦੇਣ ਤਕ ਹੀ ਸੀਮਤ ਹਨ।

----

ਘਪਲਾ ਸਾਬਿਤ ਕਰੋ, ਮੈਂ ਸਿਆਸਤ ਛੱਡ ਦੇਵਾਂਗਾ : ਮਹਾਜਨ

ਬਟਾਲਾ ਨਗਰ ਕੌਂਸਲ ਦੇ ਪ੫ਧਾਨ ਨਰੇਸ਼ ਮਹਾਜਨ ਨੇ ਇਕ ਪ੫ੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਅਕਾਲੀ ਆਗੂ ਇੰਦਰ ਸੇਖੜੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ 'ਤੇ ਦੋਸ਼ ਲਗਾਏ ਗਏ ਹਨ ਕਿ ਬਟਾਲਾ ਨਗਰ ਕੌਂਸਲ 'ਚ ਜੋ ਘਪਲੇਬਾਜ਼ੀ ਹੋਈ ਹੈ, ਉਸ 'ਚ ਪ੫ਧਾਨ ਨਰੇਸ਼ ਮਹਾਜਨ ਦਾ ਪੂਰਾ ਹੱਥ ਹੈ। ਪ੫ੈੱਸ ਨੂੰ ਬਿਆਨ ਦਿੰਦਿਆਂ ਨਗਰ ਕੌਂਸਲ ਪ੫ਧਾਨ ਨਰੇਸ਼ ਮਹਾਜਨ ਨੇ ਕਿਹਾ ਉਹ ਪਿਛਲੇ 3 ਸਾਲ ਤੋਂ ਨਗਰ ਕੌਂਸਲ ਪ੫ਧਾਨ ਹਨ। ਅਜੇ ਤਕ ਬਟਾਲਾ ਨੂੰ ਕੋਈ ਗ੫ਾਂਟ ਨਹੀਂ ਮਿਲੀ। ਫਿਰ ਘਪਲੇਬਾਜ਼ੀ ਕਿਸ ਤਰ੍ਹਾਂ ਹੋ ਸਕਦੀ ਹੈ। ਬਟਾਲਾ ਅਰਬਨ ਸਕੀਮ ਤਹਿਤ ਸਵਾ 10 ਕਰੋੜ ਰੁਪਏ ਦੀ ਰਾਸ਼ੀ ਮਿਲੀ ਸੀ ਜਿਸ ਨੂੰ ਪੀਡਬਲਿਯੂਡੀ ਮਹਿਕਮੇ ਵਗੈਰਾ ਵੱਲੋਂ ਖ਼ਰਚ ਕੀਤੇ ਗਏ ਸਨ। ਉਨ੍ਹਾਂ ਤੋਂ ਇਲਾਵਾ ਬਟਾਲਾ ਨੂੰ ਹੁਣ ਤਕ ਕੋਈ ਗ੫ਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇੰਦਰ ਸੇਖੜੀ ਨੇ 70 ਲੱਖ ਰੁਪਏ ਇਕ ਬੈਂਕ ਤੋਂ ਕਰਜ਼ਾ ਲਿਆ ਸੀ ਜਿਸ ਦੀ ਜ਼ਮਾਨਤ ਵਜੋਂ ਰੱਖੀ ਰਜਿਸਟਰੀ ਦੀ ਕੀਮਤ 18 ਲੱਖ ਰੁਪਏ ਨਿਕਲੀ ਜਿਸ 'ਤੇ ਉਨ੍ਹਾਂ 'ਤੇ ਕੇਸ ਹੋਇਆ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਤਾਂ ਧੇਲਾ ਵੀ ਨਹੀਂ ਮਿਲਿਆ। ਜੇ ਕੋਈ ਸਾਬਿਤ ਕਰ ਦੇਵੇ ਕਿ ਨਰੇਸ਼ ਮਹਾਜਨ ਨੇ ਕੋਈ ਘਪਲਾ ਕੀਤਾ ਹੈ ਤਾਂ ਉਹ ਸਦਾ ਲਈ ਸਿਆਸਤ ਛੱਡ ਦੇਣਗੇ।

--------

ਕੌਂਸਲ ਦੇ ਕਾਰਜਾਂ 'ਚ ਪਾਰਦਰਸ਼ਤਾ ਹੋਣੀ ਜ਼ਰੂਰੀ : ਸੇਖੜੀ

ਨਰੇਸ਼ ਮਹਾਜਨ ਤੋਂ ਬਾਅਦ ਇੰਦਰ ਸੇਖੜੀ ਵੱਲੋਂ ਵੀ ਪ੫ੈੱਸ ਕਾਨਫ਼ਰੰਸ ਕੀਤੀ ਗਈ ਜਿਸ 'ਤੇ ਉਨ੍ਹਾਂ ਨਰੇਸ਼ ਮਹਾਜਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਨ੍ਹਾਂ ਨੇ ਕਿਸੇ ਕੋਆਪ੫ੇਟਿਵ ਬੈਂਕ 'ਚੋਂ ਲੋਨ ਨਹੀਂ ਲਿਆ ਤੇ ਨਾ ਹੀ ਉਨ੍ਹਾਂ 'ਤੇ ਕੋਈ ਕੇਸ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੫ਧਾਨ ਨਰੇਸ਼ ਮਹਾਜਨ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਨਗਰ ਕੌਂਸਲ ਨੂੰ ਅਗਰ ਉੱਪਰੋਂ ਕੋਈ ਵੀ ਗ੫ਾਂਟ ਨਾ ਮਿਲੇ ਤਾਂ ਵੀ ਨਗਰ ਕੌਂਸਲ ਦੀ ਆਪਣੀ ਕਮਾਈ ਕਰੋੜਾਂ 'ਚ ਹੁੰਦੀ ਹੈ। ਪਲਸਤਰ ਨਾਲ਼ੀਆਂ, ਸੜਕਾਂ ਨੂੰ ਤੋੜ ਕੇ ਉਨ੍ਹਾਂ 'ਤੇ ਇੱਟਾਂ ਵਾਲੀਆਂ ਸੜਕਾਂ ਬਣਾਈਆਂ ਗਈਆਂ ਹਨ ਪਰ ਗ਼ਰੀਬ ਮੁਹੱਲਿਆਂ ਅੰਦਰ ਲੋਕ ਗੋਡੇ-ਗੋਡੇ ਪਾਣੀ 'ਚ ਜੀਣ ਲਈ ਮਜ਼ਬੂਰ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news