ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦੀ ਕੋਸ਼ਿਸ਼ 'ਚ ਪ੍ਰਸ਼ਾਸਨ ਪੱਬਾਂ ਭਾਰ

Updated on: Wed, 14 Mar 2018 03:26 PM (IST)
  
local news

ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦੀ ਕੋਸ਼ਿਸ਼ 'ਚ ਪ੍ਰਸ਼ਾਸਨ ਪੱਬਾਂ ਭਾਰ

ਗੁਰਮਿੰਦਰ ਖੇੜੀ, ਰੂਪਨਗਰ

ਸਕੂਲੀ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦੀ ਕੋਸ਼ਿਸ਼ 'ਚ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ, ਕਿਉਂਕਿ ਇਹ ਦਿਨ ਸਕੂਲੀ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਦਿਨ ਹਨ, ਜਿਨ੍ਹਾਂ ਲਈ ਪਲ-ਪਲ ਬਹੁਤ ਹੀ ਕੀਮਤੀ ਹੈ। ਇਸ ਵਿਦਿਆਰਥੀਆਂ ਵੱਲੋਂ ਇਮਤਿਹਾਨਾਂ ਦੀ ਕੀਤੀ ਜਾਣ ਵਾਲੀ ਤਿਆਰੀ 'ਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ, ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਇਮਤਿਹਾਨਾਂ ਸਮੇਂ ਸ਼ੋਰ ਪ੫ਦੂਸ਼ਣ ਨੂੰ ਕਾਬੂ ਕਰਨ ਸਬੰਧੀ ਰਾਤ 10 ਤੋਂ ਸਵੇਰੇ 6 ਵਜੇ ਤਕ ਕਿਸੇ ਕਿਸਮ ਦਾ ਸ਼ੋਰ ਸੰਗੀਤ ਜਾਂ ਉਚੀ ਅਵਾਜ਼ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ 'ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਲਗਾਈ ਪਾਬੰਦੀ ਨੂੰ ਲਾਗੂ ਕੀਤਾ ਜਾਵੇ।

ਇਹ ਪ੫ੇਰਣਾ ਹਰਜੋਤ ਕੌਰ ਐੱਸਡੀਐੱਮ ਨੇ ਰੂਪਨਗਰ ਬਲਾਕ ਦੇ ਪਿੰਡਾਂ, ਜਿਨ੍ਹਾਂ 'ਚ ਅਕਾਲਗੜ੍ਹ, ਬੁਰਜਵਾਲਾ, ਡੇਕਵਾਲ, ਬੰਬਾਨੀ ਕਲਾਂ੍ਹ, ਬੰਬਾਨੀ ਖੁਰਦ, ਪੰਜੋਲਾ, ਪੰਜੌਲੀ ਤੇ ਬਿੰਦਰੱਖ, ਦੇ ਧਾਰਮਿਕ ਅਦਾਰਿਆਂ- ਗੁਰਦੁਆਰਿਆਂ ਦੀ ਚੈਕਿੰਗ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਬਾਬਤ ਪੰਜਾਬ ਪ੫ਦੂਸ਼ਣ ਰੋਕਥਾਮ ਬੋਰਡ ਵਲੋਂ ਵੀ ਹਦਾਇਤਾਂ ਹਨ, ਕਿ ਗੁਰਦਵਾਰਿਆਂ, ਮੰਦਰਾਂ ਵਿਚ ਲੱਗੇ ਲਾਉਂਡ ਸਪੀਕਰਾਂ ਤੇ ਸ਼ੋਰ ਅਤੇ ਵਿਆਹ ਸ਼ਾਦੀਆਂ ਤੇ ਵਜਦੇ ਡੀ.ਜੇ. ਦੇ ਸ਼ੋਰ ਨੂੰ ਸੀਮਤ ਕੀਤਾ ਜਾਵੇ। ਉਨਾਂ ਦਸਿਆ ਕਿ ਸ਼੫ੀ ਅਕਾਲ ਤਖਤ ਸਾਹਿਬ ਵਲੋਂ ਵੀ 23 ਨਵੰਬਰ 2005 ਨੂੰ ਇਸ ਸਬੰਧੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਜਿਸ ਰਾਹੀਂ ਗੁਰਦਵਾਰਿਆਂ ਦੇ ਲਾਉਂਡ ਸਪੀਕਰਾਂ ਦੀ ਆਵਾਜ ਨੂੰ ਨਿਯੰਤਰਣ ਕਰਨ ਲਈ ਕਿਹਾ ਗਿਆ ਸੀ। ਇਸ ਲਈ ਨੇੜਲੇ ਭਵਿੱਖ ਵਿਚ ਵਿਦਿਆਰਥੀਆਂ ਦੇ ਇਮਤਿਹਾਨਾਂ ਨੂੰ ਖਿਆਲ ਵਿਚ ਰਖਦਿਆਂ ਲਾਉਂਡ ਸਪੀਕਰਾਂ ਦੀ ਆਵਾਜ ਨੂੰ ਸੀਮਤ ਕੀਤਾ ਜਾਵੇ। ਉਨ੍ਹਾਂ ਰੂਪਨਗਰ ਬਲਾਕ ਦੇ ਸਮੂਹ ਧਾਰਮਿਕ ਅਦਾਰਿਆਂ ਤੇ ਮੈਰਿਜ ਪੈਲਸਾਂ ਦੇ ਮੁਖੀਆਂ ਨੂੰ ਪ੫ੇਰਨਾ ਕੀਤੀ, ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਿਸੇ ਕਿਸਮ ਦਾ ਸ਼ੋਰ ਸੰਗੀਤ ਜਾਂ ਉਚੀ ਅਵਾਜ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ 'ਤੇ ਲੱਗੀ ਪਾਬੰਦੀ ਨੂੰ ਯਕੀਨੀ ਬਣਾਇਆ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news