ਵਿਧਾਇਕ ਸੰਗਤ ਸਿੰਘ ਨੂੰ ਦੱਸਿਆਂ ਮੁਸ਼ਕਲਾਂ

Updated on: Tue, 13 Feb 2018 03:55 PM (IST)
  

ਹਰਪਾਲ ਭੱਟੀ, ਗੜ੍ਹਦੀਵਾਲਾ

ਸ਼੍ਰੀ ਗੁਰੁੂ ਹਰਗੋਬਿੰਦ ਸਾਹਿਬ ਸਪੋਰਟਸ ਤੇ ਵੈੱਲਫੇਅਰ ਕਲੱਬ ਡੱਫਰ ਵੱਲੋਂ ਕਲੱਬ ਪ੫ਧਾਨ ਕਸ਼ਮੀਰ ਸਿੰਘ ਸਹੋਤਾ, ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੫ਧਾਨ ਹਰਦੀਪ ਸਿੰਘ ਪੈਂਕੀ, ਪੰਚਾਇਤ ਮੈਂਬਰ ਸਤਨਾਮ ਸਿੰਘ, ਕਰਮ ਸਿੰਘ ਭਟੋਆ, ਨੰਬਰਦਾਰ ਸੋਹਣ ਸਿੰਘ ਆਦਿ ਦੀ ਅਗਵਾਈ ਹੇਠ ਵਫ਼ਦ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਇਕ ਮੰਗ ਪੱਤਰ ਭੇਂਟ ਕੀਤਾ। ਇਸ ਮੌਕੇ ਦਿੱਤੇ ਗਏ ਮੰਗ ਪੱਤਰ 'ਚ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਸੀਵਰੇਜ ਪਾਉਣ ਦੀ ਸਕੀਮ ਤਹਿਤ ਸਾਡੇ ਪਿੰਡ ਵੱਲੋਂ ਸਾਲ 2003 ਤੋਂ ਮੈਚਿੰਗ ਗ੍ਰਾਂਟ ਸਬੰਧਿਤ ਵਿਭਾਗ ਕੋਲ ਜਮ੍ਹਾ ਕਰਵਾਈ ਹੋਈ ਹੈ, ਪਰ ਅੱਜ ਤਕ ਸੀਵਰੇਜ ਨਹੀਂ ਪਿਆ ਹੈ। ਕਿ੫ਪਾ ਕਰਕੇ ਇਸ ਕੰਮ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇ, ਪਿੰਡ ਡੱਫਰ ਦੇ ਸਕੂਲ ਦੀ ਗਰਾਊਂਡ 'ਚ ਸਟੇਡੀਅਮ ਦੀ ਘਾਟ ਹੈ, ਉਸ ਨੂੰ ਪੂਰਾ ਕਰਨ, ਅੱਡਾ ਕੁੱਲੀਆ (ਪਿੰਡ ਬਡਿਆਲ) ਤੋਂ ਪਿੰਡ ਡੱਫਰ ਨੂੰ ਜਾਂਦੀ ਲਿੰਕ ਰੋਡ ਸਿੰਗਲ, ਤੇ ਥਾਂ-ਥਾ 'ਤੇ ਟੁੱਟੀ ਹੋਣ ਕਰ ਕੇ ਰੋਡ ਤੇ ਦੂਸਰੇ ਵਾਹਨ ਲਈ ਕਰਾਸ ਹੋਣਾ ਬਹੁਤਾ ਅੌਖਾ ਹੋਣ ਕਰਨ ਕਰ ਕੇ ਉਕਤ ਰੋਡ ਨੂੰ 18 ਫੁੱਟ ਹੋਰ ਚੌੜਾ ਕਰਨ, ਪਿੰਡ ਦੇ ਸ਼ਮਸ਼ਾਨਘਾਟ ਦੇ ਹਲਾਤ ਸੁਧਾਰਨ ਲਈ ਗ੫ਾਂਟ

ਦੀ ਮੰਗ ਸਮੇਤ ਹੋਰ ਵੀ ਅਨੇਕਾਂ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਉਕਤ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਅੱਗੇ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਪੰਜਾਬ ਸਰਕਾਰ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ਼ਾਂ ਦੇ ਕੰਮ ਕਰਵਾਉਣ ਲਈ ਬਚਨਵੱਧ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਹਲਕੇ ਅੰਦਰ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਜੰਗੀ ਪੱਧਰ 'ਤੇ ਵਿਕਾਸ ਕਾਰਜ਼ਾਂ ਦੇ ਕੰਮ ਕਰਵਾਏ ਜਾਣਗੇ ਤਾਂ ਕਿ ਉਕਤ ਹਲਕੇ ਦੀ ਨੁਹਾਰ ਬਦਲਣ ਲਈ ਕੋਈ ਵੀ ਕਸ਼ਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਬਲਾਕ ਪ੫ਧਾਨ ਕੈਂਪ.ਬਹਾਦਰ ਸਿੰਘ, ਸ਼ਹਿਰੀ ਪ੫ਧਾਨ ਜਸਵਿੰਦਰ ਸਿੰਘ ਜੱਸਾ, ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਸਰਾਈ, ਪਰਮਿੰਦਰ ਸਿੰਘ ਸਹੋਤਾ, ਕਿੰਦਰਜੀਤ ਸਿੰਘ ਸਹੋਤਾ, ਮਾਸਟਰ ਤਲਵਿੰਦਰ ਸਿੰਘ ਗੋਦਪੁਰ, ਗੁਰਸੇਵਕ ਮਾਰਸ਼ਲ, ਪ੫ੋ. ਸ਼ਾਮ ਸਿੰਘ, ਹਰਜਿੰਦਰ ਸਿੰਘ ਮੱਲ੍ਹੀ, ਬਲਵੀਰ ਸਿੰਘ ਰਾਣਾ, ਦਰਸ਼ਨ ਸਿੰਘ ਸੇਖਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news