ਪਿਤਾ ਦੀ ਰਾਈਫ਼ਲ ਤੋਂ ਫ਼ਾਇਰ ਕਰਨ ਵਾਲੇ ਪੁੱਤਰ 'ਤੇ ਕੇਸ ਦਰਜ

Updated on: Sat, 13 Jan 2018 10:07 PM (IST)
  

ਬਲਜੀਤ ਸਿੰਘ ਬਘੌਰ, ਸਮਰਾਲਾ : ਆਪਣੇ ਪਿਤਾ ਦੀ ਲਾਇਸੰਸੀ ਰਾਈਫ਼ਲ ਤੋਂ ਹਵਾਈ ਫਾਇਰ ਕਰਨ ਵਾਲੇ ਪੁੱਤਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਾਸੀ ਝਕੜੌਦੀ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਮਾਤਾ ਦੇ ਬਿਆਨਾਂ 'ਤੇ ਕੇਸ ਦਰਜ ਕਰਨ ਤੋਂ ਬਾਅਦ ਗੁਰਵੀਰ ਸਿੰਘ ਨੂੰ ਗਿ੫ਫ਼ਤਾਰ ਕੀਤਾ ਹੈ, ਜਿਸ ਨੂੰ ਅਦਾਲਤ 'ਚ ਪੇਸ ਕੀਤਾ ਜਾਵੇਗਾ।

ਪੁਲਿਸ ਨੂੰ ਦਿੱਤੇ ਬਿਆਨ 'ਚ ਨੌਜਵਾਨ ਦੀ ਮਾਤਾ ਰਾਜਿੰਦਰਪਾਲ ਕੌਰ ਨੇ ਦਸਿਆ ਗੁਰਵੀਰ ਸਿੰਘ ਖਰਚੇ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਪਰ ਉਸ ਕੋਲ ਪੈਸੇ ਨਾ ਹੋਣ ਕਾਰਨ ਉਸ ਵੱਲੋਂ ਜਵਾਬ ਦੇ ਦਿੱਤਾ ਤਾਂ ਉਹ ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗਾ, ਇਨਕਾਰ ਕਰਨ 'ਤੇ ਤੈਸ਼ 'ਚ ਆਏ ਗੁਰਵੀਰ ਸਿੰਘ ਨੇ ਪਿਤਾ ਦੀ ਲਾਇਸੈਂਸੀ ਰਾਈਫ਼ਲ ਤੋਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ।

ਰਾਜਿੰਦਰਪਾਲ ਨੇ ਦਸਿਆ ਗੁਰਵੀਰ ਸਿੰਘ ਨੇ ਦੋ ਫਾਇਰ ਕੀਤੇ, ਜਿਸ ਕਾਰਨ ਆਲੇ-ਦੁਆਲੇ ਦਹਿਸ਼ਤ ਦਾ ਮਾਹੌਲ ਫੈਲ ਗਿਆ। ਲੋਕਾਂ ਨੇ ਗੁਰਵੀਰ ਕੋਲੋਂ ਰਾਈਫ਼ਲ ਫੜੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦਸਿਆ ਗੁਰਵੀਰ ਖ਼ਿਲਾਫ਼ ਹਵਾਈ ਫਾਇਰ ਕਰਨ ਤੇ ਦਹਿਸ਼ਤ ਫੈਲਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਗਿ੫ਫ਼ਤਾਰ ਕਰ ਲਿਆ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news