'ਕੌਮਾਂਤਰੀ ਧੀ' ਦਿਵਸ ਮੌਕੇ ਨੱਚੀਆਂ ਆਈਟੀਆਈ ਦੀਆਂ ਵਿਦਿਆਰਥਣਾਂ

Updated on: Sat, 13 Jan 2018 09:49 PM (IST)
  

ਅੰਮਿ੫ਤਪਾਲ, ਨੀਲੋਂ : ਸੰਸਥਾ ਪਰਿਵਰਤਨ ਤੇ ਟੀਮ ਇੰਪਾਵਰਮੈਂਟ ਲੁਧਿਆਣਾ ਵੱਲੋਂ ਆਈਟੀਆਈ ਸਮਰਾਲਾ ਵਿਖੇ ਕੌਮਾਂਤਰੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੀ ਸਰਪ੫ਸਤੀ ਚੇਅਰਮੈਨ ਬੀਐੱਸ ਆਨੰਦ ਵੱਲੋਂ ਕੀਤੀ ਗਈ। ਸਮਾਗਮ ਦੇ ਆਰੰਭ 'ਚ ਬਲਜੀਤ ਸਿੰਘ ਚੇਅਰਮੈਨ ਆਈਟੀਆਈ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਟਕ ਵਿਭਾਗ ਵੱਲੋਂ ਨਸ਼ਿਆਂ ਦੀ ਰੋਕਥਾਮ ਵਿਸ਼ੇ 'ਤੇ ਨੁੱਕੜ ਨਾਟਕ ਪੇਸ਼ ਕੀਤਾ। ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਐੱਚਓਡੀ ਪੰਜਾਬੀ ਡਾ. ਰੂਪਾ ਕੌਰ ਤੇ ਅਜੈਦੀਪ ਸਿੰਘ ਵੱਲੋਂ ਸਸ਼ਕਤੀਕਰਨ ਅੌਰਤ ਵਿਸ਼ੇ 'ਤੇ ਭਾਸ਼ਣ ਦਿੱਤਾ ਗਿਆ। ਇਸ ਮੌਕੇ ਆਈਟੀਆਈ ਵੁਮੈਨ ਸਮਰਾਲਾ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੫ੋਗਰਾਮ ਪੇਸ਼ ਕੀਤੇ ਗਏ। ਆਈਟੀਆਈ ਦੇ ਵੱਲੋਂ ਖੇਡਾਂ ਤੇ ਅਕਾਦਮਿਕ ਖੇਤਰਾਂ 'ਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

ਸਿਖਿਆਰਥਣ ਬੇਅੰਤ ਕੌਰ ਨੇ ਵਿਦਿਆਰਥੀਆਂ ਵੱਲੋਂ ਧੰਨਵਾਦ ਕਰਦਿਆਂ ਇਸ ਪ੫ੋਗਰਾਮ ਨੂੰ ਪ੫ੇਰਣਾਦਾਇਕ ਦੱਸਿਆ। ਸਟਾਫ਼ ਮੈਂਬਰ ਮੈਡਮ ਨਵਜੋਤ, ਅਕਵੀਰ ਕੌਰ, ਕੁਲਵਿੰਦਰ ਕੌਰ, ਮਨਪ੫ੀਤ ਕੌਰ, ਸੁਖਜੀਤ ਕੌਰ ਤੇ ਰਣਜੀਤ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਲੋਹੜੀ ਦੇ ਤਿਉਹਾਰ ਸਬੰਧੀ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਮੰਚ ਸੰਚਾਲਨ ਡਾ. ਸੁਖਪਾਲ ਕੌਰ ਵੱਲੋਂ ਨਿਭਾਇਆ ਗਿਆ। ਸਮਾਗਮ ਦੇ ਅਖੀਰ ਵਿਚ ਬਲਜੀਤ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news