ਪਟੇਲ ਕਾਲਜ 'ਚ ਡਾ. ਜੇਜੀ ਵਿਦਿਆਰਥੀਆਂ ਨਾਲ ਹੋਏ ਰੂ-ਬ-ਰੂ

Updated on: Sat, 13 Jan 2018 05:32 PM (IST)
  

ਪੱਤਰ ਪ੫ੇਰਕ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ 'ਚ ਕਾਲਜ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ਰੰਸੀਪਲ ਡਾ. ਪਵਨ ਕੁਮਾਰ ਅਤੇ ਵਾਇਸ ਪਿ੍ਰੰਸੀਪਲ ਡਾ. ਜਾਗੀਰ ਸਿੰਘ ਢੇਸਾ ਦੀ ਅਗਵਾਈ ਹੇਠ ਕਾਲਜ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵੱਲੋਂ ਡਾ. ਹੈਪੀ ਜੇਜੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਮੁੱਖੀ ਬਣਨ 'ਤੇ ਵਿਸੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਡਾ. ਹੈਪੀ ਜੇਜੀ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੰੁਦੇ ਹੋਏ ਪੱਤਰਕਾਰੀ ਵਿਸ਼ੇ ਦੇ ਮਹੱਤਵ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੱਤਰਕਾਰੀ ਦੇ ਕਿੱਤਾ ਮੁੱਖੀ ਕੋਰਸ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਂਦੇ ਹਨ ਅਤੇ ਵਿਦਿਆਰਥੀ ਰੁਜ਼ਗਾਰ ਦੇ ਨਾਲ-ਨਾਲ ਸਮਾਜੀਕ ਖੇਤਰ 'ਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਬਰ੍ਹਾਵੀਂ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਪ੍ਰਾਪਤੀ ਦੇ ਉਦੇਸ ਪੂਰਤੀ ਲਈ ਆਪਣੀ ਗ੍ਰੈਜੂਏਸ਼ਨ ਲਈ ਪੱਤਰਕਾਰੀ ਵਿਸ਼ੇ ਦੀ ਚੋਣ ਕਰਨ ਦਾ ਸੁਨੇਹਾ ਦਿੰਦੇ ਹੋਏ ਕੁੜੀਆਂ ਨੂੰ ਇਸ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਪਿ੍ਰਸੀਪਲ ਡਾ. ਪਵਨ ਕੁਮਾਰ ਨੇ ਕਾਲਜ ਦੇ ਪੱਤਰਕਾਰੀ ਵਿਭਾਗ ਦੀਆਂ ਪ੍ਰਪਾਤੀਆਂ 'ਤੇ ਚਾਨਣ ਪਾੳਂਦੇ ਹੋਏ ਸੋ ਫੀਸਦੀ ਨਤੀਜੇ ਅਤੇ ਗ੍ਰੈਜੁਏਂਸ਼ਨ ਉਪਰੰਤ ਵਿਦਿਆਰਥੀਆਂ ਨੂੰ ਚੰਗੀਆਂ ਨੋਕਰੀਆਂ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਡਾ. ਜਾਗੀਰ ਸਿੰਘ ਢੇਸਾ ਤੇ ਡਾ. ਸੁਰੇਸ਼ ਨਾਇਕ ਨੇ ਵੀ ਡਾ. ਜੇਜੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁੱਖੀ ਬਣਨ 'ਤੇ ਵਧਾਈ ਦਿੱਤੀ।

ਉਪਰੰਤ ਵਿਭਾਗ ਵੱਲੋਂ ਪ੍ਰੋ. ਬਲਜਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਡਾ. ਪਾਰੁਲ ਰਾਇਜਾਦਾ ਤੇ ਪ੍ਰੋ. ਆਸੀਸ ਗੁਪਤਾ ਨੇ ਵਿਦਿਆਰਥੀਆਂ ਸਮੇਤ ਫੁੱਲਾਂ ਦਾ ਗੁਲਦਸ਼ਤਾ ਅਤੇ ਸ਼ਾਲ ਭੇਂਟ ਕਰਕੇ ਡਾ. ਜੇਜੀ ਦਾ ਸਨਮਾਨ ਕੀਤਾ। ਇਸ ਮੌਕੇ ਡਾ. ਅਮਰਦੀਪ, ਪ੍ਰੋ. ਤਿ੍ਰਸ਼ਰਨਦੀਪ ਸਿੰਘ ਗਰੇਵਾਲ, ਪ੍ਰੋ. ਰਮਨਦੀਪ ਸਿੰਘ ਸੋਡੀ, ਪ੍ਰੋ. ਨਵਦੀਪ ਸਿੰਘ, ਪ੍ਰੋ. ਦਲਜੀਤ ਸਿੰਘ, ਕੋਚ ਹਰਪ੍ਰੀਤ ਸਿੰਘ ਅਤੇ ਕਾਲਜ ਦੇ ਪੱਤਰਕਾਰੀ ਵਿਸ਼ੇ ਦੇ ਵਿਦਿਆਰਥੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news