ਬਨੂੜ ਦੇ ਸਰਕਾਰੀ ਹਸਪਤਾਲ 'ਚ ਮਨਾਈ ਧੀਆਂ ਦੀ ਲੋਹੜੀ

Updated on: Sat, 13 Jan 2018 05:28 PM (IST)
  

ਅਸ਼ਵਿੰਦਰ ਸਿੰਘ, ਬਨੂੜ : ਸਰਕਾਰੀ ਹਸਪਤਾਲ ਬਨੂੜ ਵਿਖੇ ਸ਼ਨੀਵਾਰ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਹਸਪਤਾਲ ਦੀ ਐੱਸਐੱਮਓ ਹਰਪ੫ੀਤ ਕੌਰ ਓਬਰਾਏ ਨੇ ਲੋਹੜੀ ਬਾਲ ਕੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਜਿਥੇ ਰਿਓੜੀਆਂ, ਗੱਚਕ ਤੇ ਮੁੰਗਫਲੀਆਂ ਵੰਡੀਆਂ ਉਥੇ ਹੀ ਧੀਆਂ ਜੰਮਣ ਵਾਲੇ ਮਾਪਿਆਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਹਸਪਤਾਲ ਸਟਾਫ਼ ਵੱਲੋਂ ਧੀਆਂ ਜੰਮਣ ਵਾਲੀਆਂ ਮਾਂਵਾ ਜਿਨ੍ਹਾਂ ਵਿਚ ਅਮਨਦੀਪ ਕੌਰ ਮਮੋਲੀ, ਕਿਰਨ ਤੇ ਪ੫ੀਤੀ ਵਾਸੀ ਬਨੂੜ ਨੂੰ ਸਨਮਾਨਿਤ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news