ਲੋਹੜੀ ਸਭ ਧਰਮਾਂ ਤੇ ਵਰਗਾਂ ਦਾ ਸਾਂਝਾ ਤਿਉਹਾਰ : ਡਾ. ਜ਼ੋਰਾ ਸਿੰਘ

Updated on: Sat, 13 Jan 2018 05:23 PM (IST)
  

ਗੁਰਪ੫ੀਤ/ਕੇਵਲ, ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਭ ਧਰਮਾਂ ਤੇ ਵਰਗਾਂ ਦਾ ਸਾਂਝਾ ਤਿਉਹਾਰ ਹੈ, ਇਹ ਲੋਕਾਂ ਵਿਚ ਏਕਤਾ, ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ। ਜ਼ੋੋਰਾ ਸਿੰਘ ਯੂਨੀਵਰਸਿਟੀ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਵਿਸ਼ੇਸ਼ ਤੌਰ 'ਤੇ ਕਰਵਾਏ ਪ੫ੋਗਰਾਮ ਦੌਰਾਨ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਅਤੇ ਸਮੂਹ ਹਾਜ਼ਰੀਨ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦੇ ਰਹੇ ਸਨ। ਇਸ ਪ੫ੋਗਰਾਮ ਵਿਚ ਵੱਖ-ਵੱਖ ਫੈਕਲਟੀਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਟਾਫ਼ ਵਲੋਂ ਰੰਗਾਰੰਗ ਸੱਭਿਆਚਾਰਕ ਅਤੇ ਸਿੱਖਿਆਦਾਇਕ ਪ੫ੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਭੰਗੜਾ, ਗਿੱਧਾ, ਲੋਕਗੀਤ , ਬੋਲੀਆਂ ਅਤੇ ਕਵਿਤਾਵਾਂ ਆਦਿ ਸ਼ਾਮਿਲ ਸਨ।

ਚਾਂਸਲਰ ਡਾ. ਜ਼ੋਰਾ ਸਿੰਘ ਨੇ ਲੋਕ ਗੀਤ ਸੁਣਾ ਕੇ ਮਹਿਫ਼ਲ 'ਚ ਰੰਗ ਬਣ ਦਿੱਤਾ।

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲੋਕ ਗੀਤਾਂ ਤੇ ਨੱਚਕੇ ਸਮਾਂ ਹੋਰ ਵੀ ਖ਼ੁਸ਼ਨੁਮਾ ਬਣਾ ਦਿੱਤਾ। ਲੋਹੜੀ ਦੀ ਰਸਮ ਅਦਾ ਕਰਨ ਤੋਂ ਬਾਅਦ ਮੂੰਗਫ਼ਲੀ, ਰਿਉੜੀ ਅਤੇ ਗੱਚਕ ਦੇ ਗੱਫੇ ਵਰਤਾਏ ਗਏ। ਪ੫ੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਲੜਕਿਆਂ ਵਾਂਗ ਹੀ ਲੜਕੀਆਂ ਦੀ ਲੋਹੜੀ ਮਨਾਉਣ ਦਾ ਵੀ ਪ੫ਣ ਕਰਨਾ ਚਾਹੀਦਾ ਹੈ । ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਅਤੇ ਇੰਜੀਨੀਅਰ ਸੰਦੀਪ ਸਿੰਘ ਨੇ ਕਿਹਾ ਕਿ ਲੜਕੀਆਂ ਪਰਿਵਾਰ ਅਤੇ ਸਮਾਜ ਦੀਆਂ ਜੜ੍ਹਾਂ ਅਤੇ ਨੀਹਾਂ ਹਨ, ਉਨ੍ਹਾਂ ਨਾਲ ਵਿਤਕਰਾ ਕਰਨਾ ਸਮਾਜ ਅਤੇ ਧਰਮ ਵਿਰੁੱਧ ਗੁਨਾਹ ਹੈ। ਇਸ ਮੌਕੇ ਯੂਨੀਵਰਸਿਟੀ ਦੀ ਪ੫ੋ-ਵੋਸਟ ਅਤੇ ਡੀਨ ਰਿਸਰਚ ਡਾ. ਨੀਲਮਾ ਜੈਰਥ, ਡਾ. ਸ਼ਾਲਿਨੀ ਗੁਪਤਾ, ਪਿ੫ੰਸੀਪਲ ਵਿਨੋਦ ਕੁਮਾਰ ਸ਼ਰਮਾ, ਡਾ. ਪੂਜਾ ਗੁਲਾਟੀ, ਵੱਖ-ਵੱਖ ਫੈਕਲਟੀਆਂ ਦੇ ਡਾਇਰੈਕਟਰ ਡਾ. ਸੁਰਜੀਤ ਪਥੇਜਾ, ਡਾ. ਕੁਲਭੂਸ਼ਨ ਵਸਿਸ਼ਟ, ਪਿ੫ੰਸੀਪਲ ਵਿਨੋਦ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news