ਪੈਨਸ਼ਨ ਯੂਨੀਅਨ ਨੇ ਸਰਕਾਰ ਦਾ ਕੀਤਾ ਪਿਟ ਸਿਆਪਾ

Updated on: Thu, 11 Jan 2018 07:59 PM (IST)
  

ਗੁਰਮੀਤ ਸਿੰਘ ਸਾਹੀ, ਐੱਸਏਐੱਸ ਨਗਰ

ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪ੫ਧਾਨ ਨਿਰਮਲ ਸਿੰਘ ਲੋਧੀਮਾਜਰਾ ਦੀ ਅਗਵਾਈ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਵਿਭਾਗ ਦੇ ਜ਼ਿੰਮੇਵਾਰੀ ਅਧਿਕਾਰੀਆਂ ਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ। ਇਸ ਧਰਨੇ 'ਚ ਪੰਜਾਬ ਭਰ ਦੀਆਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੫ੀਸਦਾਂ ਦੇ ਸੇਵਾਮੁਕਤ ਕਰਮਚਾਰੀਆਂ ਭਾਵ ਪੈਨਸ਼ਨਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੫ਧਾਨ ਨਿਰਮਲ ਸਿੰਘ ਲੋਧੀਮਾਜਰਾ ਨੇ ਕਿਹਾ ਕਿ ਵਿਭਾਗ ਦੀ ਅਫਸ਼ਰਸ਼ਾਹੀ ਸ਼ੁਰੂ ਤੋਂ ਹੀ ਅਰਧ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਸਰਕਾਰੀ ਪੈਨਸ਼ਨਰਾਂ ਵਾਲੀਆਂ ਸਹੂਲਤਾਂ ਅਰਧ-ਸਰਕਾਰੀ ਪੈਨਸ਼ਨਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਇਸ ਦਾ ਪ੫ਤੱਖ ਸਬੂਤ ਪੰਚਾਇਤੀ ਪੈਨਸ਼ਨਰਾਂ ਨੂੰ ਐੱਲਟੀਸੀ ਦੀ ਸਹੂਲਤ ਅਤੇ ਪੈਨਸ਼ਨ ਲਈ ਸਰਵਿਸ ਦੀ ਗਿਣਤੀ ਨਿਯੁਕਤੀ ਦੀ ਮਿਤੀ ਤੋਂ ਨਾ ਕਰਨ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਭੱਤਾ ਅਤੇ ਬੁਢਾਪਾ ਭੱਤਾ ਵੀ ਜਨਵਰੀ 2017 ਤੋਂ ਹੀ ਦੇਣਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਸੀਨੀਅਰ ਮੀਤ ਪ੫ਧਾਨ ਕੁਲਵੰਤ ਕੌਰ ਬਾਠ ਅਤੇ ਮੀਤ ਪ੫ਧਾਨ ਲਛਮਣ ਸਿੰਘ ਗਰੇਵਾਲ ਨੇ ਮੰਗ ਕੀਤੀ ਕਿ ਜਨਵਰੀ ਤੋਂ ਸਤੰਬਰ 2017 ਤਕ 9 ਮਹੀਨੇ ਦਾ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬੁਢਾਪੇ ਭੱਤੇ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਦਸੰਬਰ 2011 ਤੋਂ ਸੋਧੇ ਹੋਏ ਲਾਗੂ ਕੀਤੇ ਗਰੇਡ ਜਨਵਰੀ 2006 ਤੋਂ ਲਾਗੂ ਕੀਤੇ ਜਾਣ। ਗੁਰਮੀਤ ਸਿੰਘ ਭਾਂਖਰਪੁਰ ਅਤੇ ਸਕੱਤਰ ਜਗੀਰ ਸਿੰਘ ਿਢੱਲੋਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਅਨੂਸਾਰ ਅਪ੫ੈਲ 1995 ਤੋਂ ਰਿਟਾਇਰ ਹੋਏ ਕਰਮਚਾਰੀ ਵੀ ਸਾਡੇ ਕਾਫਲੇ ਵਿਚ ਸ਼ਾਮਲ ਹੋ ਰਹੇ ਹਨ।

ਇਸ ਮੌਕੇ ਸੰਤਾ ਦੇਵੀ, ਖਜਾਨ ਸਿੰਘ, ਸਰਵਜੀਤ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ, ਰਾਮ ਆਸਾਰਾ ਰਸਪਾਲ ਸਿੰਘ, ਹਰਬੰਸ ਸਿੰਘ, ਰਾਜਿੰਦਰ ਸਿੰਘ ਬਾਗੜੀਆਂ, ਨਛੱਤਰ ਸਿੰਘ, ਗੁਰਮੇਲ ਸਿੰਘ ਅਤੇ ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news