ਚੰਡੀਗੜ੍ਹ ਦਾ ਮਾਣ 'ਮਿਸ ਇੰਡੀਆ ਖਾਦੀ' ਗੁਰਲੀਨ ਕੌਰ

Updated on: Thu, 11 Jan 2018 07:52 PM (IST)
  

ਐੱਸ ਸ਼ਿੰਦਰ, ਚੰਡੀਗੜ੍ਹ

ਚੰਡੀਗੜ੍ਹ੍ਹ ਸਥਿਤ ਚਿੱਤਕਾਰਾ ਯੂਨੀਵਰਸਿਟੀ ਦੀ ਸੈਕਿੰਡ ਯੀਅਰ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਹਾਲ ਹੀ ਨਵੀਂ ਦਿੱਲੀ 'ਚ ਹੋਈ 'ਮਿਸ ਖਾਦੀ ਇੰਡੀਆ' ਨਾਮਕ ਸੁੰਦਰਤਾ ਮੁਕਾਬਲੇ 'ਚ ਪਲੇਠਾ ਐਵਾਰਡ ਤੇ ਸੁੰਦਰਤਾ ਦਾ ਤਾਜ ਪਹਿਨ ਕੇ ਆਪਣੇ ਤੇ ਇਸ ਸ਼ਹਿਰ ਦੇ ਨਾਂ ਨੂੰ ਚਾਰ ਚੰਨ ਲਾਉਣ ਵਾਲੀ ਕੁੜੀ ਬਣ ਗਈ ਹੈ। ਵੀਰਵਾਰ ਇੱਥੇ ਪ੫ੈੱਸ ਕਲੱਬ 'ਚ ਮੀਡੀਆ ਨਾਲ ਰੂਬਰੂ ਹੁੰਦਿਆਂ ਆਪਣੇ ਇਸ ਸਫ਼ਰ ਦੀ ਜਾਣਕਾਰੀ ਦਿਦਿਆਂ ਗੁਰਲੀਨ ਨੇ ਦੱਸਿਆ ਪ੫ਧਾਨ ਮੰਤਰੀ ਨਰਿੰਦਰ ਮੋਦੀ ਦੇ 'ਖਾਦੀ ਮਿਸ਼ਨ ਫਾਰ ਨੇਸ਼ਨ-ਖਾਦੀ ਫਾਰ ਫ਼ੈਸ਼ਨ' ਦੇ ਤਹਿਤ ਭਾਰਤ ਸਰਕਾਰ ਦੇ ਲਘੂ ਤੇ ਮਧਿਅਮ ਉਦਯੋਗ ਮੰਤਰਾਲਿਆ ਵੱਲੋਂ ਨਵੀਂ ਦਿੱਲੀ ਸਥਿਤ ਹੋਟਲ ਤਾਜ ਵਿਖੇ ਕਰਵਾਇਆ ਗਿਆ ਸੀ।

ਇਸ ਭਾਰਤ ਭਰ ਦੇ 22 ਰਾਜਾਂ ਦੀਆਂ ਦੋ ਸੌ ਦੇ ਕਰੀਬ ਯੂਨੀਵਰਸਿਟੀਆਂ ਦੇ ਅੱਸੀ ਹਜ਼ਾਰ ਤੋਂ ਵੀ ਵੱਧ ਪ੫ਤੀਭਾਗੀਆਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਨੂੰ ਖੁਸ਼ਨਸੀਬ ਰਹੀ ਕਿ ਪਹਿਲੇ ਗੇੜ 'ਚ ਚੁਣੀਆਂ ਗਈਆਂ 25 ਲੜਕੀਆਂ 'ਚ ਇਕ ਉਸਦਾ ਨਾਂ ਵੀ ਸ਼ਾਮਲ ਸੀ। ਇਸ ਮੁਕਾਬਲੇ ਲਈ ਪਹਿਲਾ ਅਡੀਸ਼ਨ ਜੁਲਾਈ 2017 'ਚ ਚਿਤਕਾਰਾ ਯੂਨੀਵਰਸਿਟੀ 'ਚ ਹੀ ਹੋਇਆ ਸੀ। ਗੁਰਲੀਨ ਨੇ ਦੱਸਿਆ ਮਿਸ ਇੰਡੀਆ ਦਾ ਖ਼ਿਤਾਬ ਹਾਸਿਲ ਕਰ ਕੇ ਬਹੁਤ ਖ਼ੁਸ਼ ਹੈ। ਹੁਣ ਉਸ ਦਾ ਮਕਸਦ ਦੇਸ਼-ਵਿਦੇਸ਼ ਵਿਚ ਖਾਦੀ ਪਹਿਨਣਾ ਅਤੇ ਇਸ ਦੀ ਮਹੱਤਤਾ ਬਾਰੇ ਪ੫ਚਾਰ ਪਸਾਰ ਕਰਨਾ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਹਿਮਾਚਲ ਪ੫ਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੀ ਗੁਰਲੀਨ ਨੂੰ ਖਾਦੀ ਫਾਰ ਨੇਸ਼ਨ-ਖਾਦੀ ਫਾਰ ਫ਼ੈਸ਼ਨ' ਤਹਿਤ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਮਿਸ ਇੰਡੀਆ-2014 ਕੋਇਲ ਰਾਣਾ, ਭਾਰਤੀ ਖਾਦੀ ਬੋਰਡ ਦੇ ਸੀਈ ਅਖਲੇਸ਼ ਮਿਸ਼ਰਾ ਸਮੇਤ ਚਿਤਕਾਰਾ ਯੂਨੀਵਰਸਿਟੀ ਦੇ ਕਈ ਉੱਚ ਅਧਿਕਾਰੀ ਵੀ ਹਾਜ਼ਰ ਰਹੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news