ਸਾਂਝ ਕੇਂਦਰ ਅਧਿਕਾਰੀਆਂ ਨੇ ਕੀਤੀਆਂ ਵਿਚਾਰਾਂ

Updated on: Fri, 08 Dec 2017 05:13 PM (IST)
  

ਸਟਾਫ ਰਿਪੋਰਟਰ, ਮੋਗਾ : ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ ਮੋਗਾ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਮੋਗਾ, ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਅਤੇ ਥਾਣਾ ਸਾਂਝ ਕੇਂਦਰ ਸਿਟੀ ਮੋਗਾ ਦੀ ਸਾਂਝੇ ਤੌਰ 'ਤੇ ਮੀਟਿੰਗ ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਦੀ ਪ੫ਧਾਨਗੀ ਹੇਠ ਹੋਈ, ਜਿਸ 'ਚ ਕਮੇਟੀ ਦੇ ਸਾਰੇ ਪੈਨਲ ਮੈਂਬਰਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਨੇ ਦੱਸਿਆ ਕਿ ਮਹੀਨਾ ਨਵੰਬਰ 'ਚ ਜ਼ਿਲ੍ਹਾ ਮੋਗਾ ਦੇ ਸਾਂਝ ਕੇਂਦਰਾਂ ਵੱਲੋਂ ਕੁੱਲ 7,091 ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਹਨ। ਲੋਕ ਸਮੇਂ ਸਿਰ ਅਤੇ ਬਿਨਾਂ ਖ਼ੱਜਲ-ਖੁਆਰੀ ਦੇ ਸੁਵਿਧਾਵਾਂ ਲੈ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਆਪਣੇ ਸਟਾਫ ਨੂੰ ਹੋਰ ਵੀ ਮੇਹਨਤ ਅਤੇ ਤਨਦੇਹੀ ਨਾਲ਼ ਕੰਮ ਕਰਨ ਨੂੰ ਕਿਹਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿੰਨ੍ਹਾ ਕਿਸੇ ਡਰ-ਭੈ ਦੇ ਆਪਣੇ ਨੇੜੇ ਦੇ ਸਾਂਝ ਕੇਂਦਰ ਜਾਕੇ ਆਪਣੀ ਕੋਈ ਵੀ ਲੋੜੀਦੀ ਸੁਵਿਧਾ ਹਾਸਿਲ ਕਰ ਸਕਦੇ ਹਨ।

ਇਸ ਮੌਕੇ ਇੰਸਪੈਕਟਰ ਦਰਸ਼ਨ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੋਗਾ, ਏਐੱਸਆਈ ਹਰਜੀਤ ਸਿੰਘ ਇੰਚਾਰਜ ਸਾਂਝ ਕੇਂਦਰ, ਏਐੱਸਆਈ ਸਰਬਜੀਤ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਸਿਟੀ ਮੋਗਾ, ਸਾਂਝ ਸਹਾਇਕ ਸੁਖਵਿੰਦਰ ਸਿੰਘ, ਐੱਸਕੇ ਬਾਂਸਲ, ਨਰਿੰਦਰਪਾਲ ਸਿੰਘ ਸੈਕਟਰੀ, ਕੁਲਦੀਪ ਸਿੰਘ ਸੈਕਟਰੀ, ਨਰੇਸ਼ ਬੋਹਤ, ਰਛਪਾਲ ਸਿੰਘ, ਬਲਵੀਰ ਕੌਰ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਂਝ ਸਟਾਫ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news