ਸਕੂਲਾਂ ਦੀ ਕੀਤੀ ਅਚਨਚੇਤ ਚੈਕਿੰਗ

Updated on: Tue, 05 Dec 2017 06:27 PM (IST)
  

ਜਸਪਾਲ ਸਿੰਘ ਜੱਸੀ, ਤਰਨਤਾਰਨ : ਮਾਣਯੋਗ ਸਿੱਖਿਆ ਸਕੱਤਰ ਿਯਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ 'ਚ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਉੱਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਰਜਿੰਦਰ ਕੌਰ, ਦਵਿੰਦਰ ਸਿੰਘ, ਗੁਰਿੰਦਰਬੀਰ ਸਿੰਘ ਗਿੱਲ ਅਤੇ ਅਮਰੀਕ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਤੇ ਸਰਕਾਰੀ ਮਿਡਲ ਸਕੂਲ ਚੁਤਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਟੀਮ ਵੱਲੋਂ ਸਵੇਰ ਸਭ, ਅਧਿਆਪਕਾਂ ਦੀ ਹਾਜ਼ਰੀ, ਬੱਚਿਆਂ ਦੀ ਹਾਜ਼ਰੀ, ਬੱਚਿਆਂ ਦੀ ਪੜਾਈ ਦਾ ਮਿਆਰ, ਸਕੂਲ ਦੀ ਸਫ਼ਾਈ, ਸਕੂਲ ਦਾ ਅਨੁਸਾਸ਼ਨ, ਮਿਡ ਡੇ ਮੀਲ, ਮਿਡ ਡੇ ਮੀਲ ਰਿਕਾਰਡ, ਅਧਿਆਪਕ ਡਾਇਰੀ, ਸਕੂਲ 'ਚ ਚਲ ਰਹੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਗਤੀਵਿਧੀਆਂ ਦੀ ਚੈਕਿੰਗ ਕੀਤੀ ਗਈ। ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਰਜਿੰਦਰ ਕੌਰ ਵੱਲੋਂ ਸਮਰਟ ਕਲਾਸ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਨੂੰ ਦੇਖਿਆ, ਜਿਸ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਸਮੇਂ ਦੇ ਹਾਣੀ ਹੋਣ ਲਈ ਪ੍ਰੇਰਿਆ। ਉਨ੍ਹਾਂ ਸਕੂਲ ਦੀ ਸੁੰਦਰ ਇਮਾਰਤ ਤੇ ਕਲਾਸਾਂ ਦੇ ਕਮਰਿਆਂ 'ਚ ਬਣੇ ਮਾਟੋ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਹੈੱਡ ਟੀਚਰ ਸ੍ਰੀਮਤੀ ਜਸਪਾਲ ਕੌਰ, ਦਵਿੰਦਰ ਸਿੰਘ ਖਹਿਰਾ, ਸਰਬਜੀਤ ਕੌਰ, ਰਾਜੀਵ ਮੰਨਣ ਅਤੇ ਮਿਡਲ ਸਕੂਲ ਮੁਖੀ ਸੰਦੀਪ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news