ਹੁਣ ਆਨਲਾਈਨ ਚੈੱਕ ਕਰੋ ਪ੍ਰਾਪਰਟੀ ਰਿਟਰਨ

Updated on: Thu, 12 Oct 2017 11:42 PM (IST)
  

ਜੇਐੱਨਐੱਨ, ਲੁਧਿਆਣਾ : ਨਗਰ ਨਿਗਮ ਸ਼ਹਿਰੀਆਂ ਨੂੰ ਪ੍ਰਾਪਰਟੀ ਟੈਕਸ ਰਿਟਰਨ ਜਮ੍ਹਾਂ ਕਰਨ ਤੇ ਪੁਰਾਣੀ ਰਿਟਰਨਾਂ ਦੀ ਜਾਣਕਾਰੀ ਦੇਣ ਲਈ ਆਨ ਲਾਈਨ ਵਿਵਸਥਾ ਸ਼ੁਰੂ ਕਰਨ ਜਾ ਰਿਹਾ ਹੈ। ਇਕ ਦਿਨ ਪਹਿਲਾਂ ਠੇਕੇ 'ਤੇ ਰੱਖੇ ਕਲਰਕ ਵੱਲੋਂ ਦੋ ਪ੍ਰਾਪਰਟੀ ਟੈਕਸਾਂ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਨਿਗਮ ਇਹ ਕਦਮ ਚੁੱਕਣ ਜਾ ਰਿਹਾ ਹੈ।

ਇਸ ਤਹਿਤ ਨਗਰ ਨਿਗਮ ਆਪਣੀ ਵੈੱਬਸਾਈਟ ਤੇ ਨਿਗਮ ਦੇ ਐਪ ਦੋਵਾਂ 'ਚ ਸਹੂਲਤ ਦਿੱਤੀ ਜਾਵੇਗੀ। ਇਸ ਤਹਿਤ ਨਿਗਮ ਦੀ ਵੈੱਬਸਾਈਟ 'ਚ ਚੈੱਕ ਯੂਅਰ ਪ੍ਰਾਪਰਟੀ ਰਿਟਰਨ ਦੀ ਆਪਸ਼ਨ ਦਿੱਤੀ ਜਾਵੇਗੀ। ਇਸ 'ਚ ਪੁਰਾਣੀਆਂ ਸਾਰੀਆਂ ਰਿਟਰਨਾਂ ਦਾ ਬਿਓਰਾ ਤੇ ਭੁਗਤਾਨ ਦੀ ਸੂਚਨਾ ਹੋਵੇਗੀ, ਚਾਹੇ ਭੁਗਤਾਨ ਆਨਲਾਈਨ ਜਾਂ ਨਿਗਮ ਦੇ ਸੁਵਿਧਾ ਸੈਂਟਰ 'ਚ ਜਾ ਕੇ ਕੀਤਾ ਗਿਆ ਹੋਵੇ। ਇਹ ਸੁਵਿਧਾ ਨਿਗਮ ਐਪ 'ਚ ਵੀ ਸ਼ੁਰੂ ਕੀਤੀ ਜਾਵੇਗੀ। ਇਸ 'ਚ ਇਕ ਬਟਨ ਦਿੱਤਾ ਜਾਵੇਗਾ ਜੋ ਪ੍ਰਾਪਰਟੀ ਰਿਟਰਨ ਦੀ ਤਸਵੀਰ ਲੈਣ 'ਤੇ ਭੁਗਤਾਨ ਤੇ ਬਕਾਇਆ ਦੀ ਸਾਰੀ ਜਾਣਕਾਰੀ ਦੇਵੇਗਾ।

ਨਿਗਮ ਨਿਗਮ ਦੇ ਪ੍ਰਾਪਰਟੀ ਟੈਕਸ ਸੁਪਰਡੈਂਟ ਵਿਵੇਕ ਵਰਮਾ ਨੇ ਦੱਸਿਆ ਕੋਈ ਵੀ ਵਿਅਕਤੀ ਘਰ ਬੈਠੇ ਆਪਣੀ ਪ੍ਰਾਪਰਟੀ ਸਬੰਧੀ ਸਾਰੀ ਜਾਣਕਾਰੀ ਲੈ ਸਕਦਾ ਹੈ। ਹਾਲਾਂਕਿ ਨਿਗਮ ਦੇ ਵੈੱਬਸਾਈਟ 'ਚ ਪ੍ਰਾਪਰਟੀ ਸਬੰਧੀ ਜਾਣਕਾਰੀ ਮੁਹੱਈਆ ਹੋ ਜਾਂਦੀ ਹੈ। ਪਰ ਹੁਣ ਇਸ ਨੂੰ ਹੋਰ ਆਸਾਨ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਕੋਲ ਬੁੱਧਵਾਰ ਵਿਧਾਇਕ ਸਿਮਰਜੀਤ ਬੈਂਸ ਨੇ ਦੋ ਮਾਮਲੇ ਦੇ ਕੇ ਸ਼ਿਕਾਇਤ ਕੀਤੀ ਸੀ ਕਿ ਇਕ ਕਲਰਕ ਨੇ ਲਗਪਗ 20 ਹਜ਼ਾਰ ਦੇ ਪ੍ਰਾਪਰਟੀ ਟੈਕਸ ਦੇ ਭੁਗਤਾਨ ਦਾ ਘੁਟਾਲਾ ਹੋਇਆ ਹੈ। ਮੁਲਾਜ਼ਮ ਆਊਟਸੋਰਸ ਕੰਪਨੀ ਦਾ ਸੀ ਤੇ ਹੁਣ ਉਹ ਨੌਕਰੀ ਛੱਡ ਕੇ ਵਿਦੇਸ਼ ਜਾ ਚੁੱਕਾ ਹੈ। ਸ਼ੱਕ ਪ੍ਰਗਟਾਇਆ ਗਿਆ ਸੀ ਇਸ 'ਚ ਘੁਟਾਲੇ ਦੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news