ਗੰਨਮੈਨ ਲੈਣ ਦਾ ਡਰਾਮਾ; ਮੁਲਜ਼ਮ ਬਲਜੀਤ ਨੇ ਕੀਤਾ ਸਰੈਂਡਰ

Updated on: Thu, 12 Oct 2017 09:23 PM (IST)
  

ਜੇਐੱਨਐੱਨ, ਲੁਧਿਆਣਾ : ਗੰਨਮੈਨ ਲੈਣ ਲਈ ਝੂਠਾ ਡਰਾਮਾ ਕਰਨ ਵਾਲੇ ਫ਼ਰਾਰ ਮੁਲਜ਼ਮ ਹੈਬੋਵਾਲ ਵਾਸੀ ਬਲਜੀਤ ਸਿੰਘ ਨੇ ਥਾਣਾ ਸਲੇਮ ਟਾਬਰੀ 'ਚ ਸਰੈਂਡਰ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਸ਼ਿਵਸੈਨਾ ਹਿੰਦ ਦੇ ਕੌਮੀ ਮੀਤ ਪ੍ਰਧਾਨ ਰੋਹਿਤ ਸਾਹਨੀ, ਉਸ ਦਾ ਜੀਜਾ ਸਰਦਾਰ ਨਗਰ ਵਾਸੀ ਸ਼ਿਵ ਸੈਨਾ ਹਿੰਦ ਦੇ ਜ਼ਿਲ੍ਹਾ ਪ੍ਰਧਾਨ ਸੰਚਿਤ ਮਲਹੋਤਰਾ, ਪਿੰਡ ਮੇਹਰਬਾਨ ਵਾਸੀ ਮਨਿੰਦਰ ਸਿੰਘ ਉਰਫ ਗੋਲਡੀ, ਬਲਦੇਵ ਨਗਰ ਵਾਸੀ ਪ੍ਰੇਮ ਸਾਗਰ ਤੇ ਜਗੀਰਪੁਰ ਰੋਡ ਸਥਿਤ ਗੋਲਡਨ ਐਵਨਿਊ ਕਾਲੋਨੀ ਵਾਸੀ ਗੁਰਪ੍ਰੀਤ ਸਿੰਘ ਉਰਫ ਸੋਨੂੰ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਏਡੀਸੀ ਰਤਨ ਸਿੰਘ ਬਰਾੜ ਨੇ ਦੱਸਿਆ ਮੁਲਜ਼ਮ ਬਲਜੀਤ ਸਿੰਘ ਨੇ ਸਰੈਂਡਰ ਕੀਤਾ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news