ਪੀਸੀਆਰ ਇੰਚਾਰਜ ਘਰ ਨਬਾਲਗ ਨੌਕਰਾਣੀ ਨੇ ਕੀਤੀ ਖੁਦਕੁਸ਼ੀ

Updated on: Thu, 12 Oct 2017 09:03 PM (IST)
  

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮਹਾਨਗਰ ਦੇ ਪੀਸੀਆਰ ਇੰਚਾਰਜ ਇੰਸਪੈਕਟਰ ਵਰੁਣਜੀਤ ਘਰ ਨਾਬਾਲਿਗ ਨੌਕਰਾਣੀ ਨੇ ਸ਼ੱਕੀ ਹਾਲਾਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਕੁੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਜਬਰ ਜਨਾਹ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਮਾਮਲੇ 'ਚ ਭੜਕੇ ਲੋਕਾਂ ਨੇ ਪੁਲਿਸ 'ਤੇ ਪਥਰਾਅ ਕੀਤਾ, ਜਿਸ 'ਚ ਥਾਣਾ-5 ਦੇ ਮੁਖੀ ਵਿਨੋਦ ਕੁਮਾਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਦੋ ਦੰਦ ਟੁੱਟ ਗਏ। ਇਸ ਮਾਮਲੇ 'ਚ ਥਾਣਾ ਪੀਏਯੂ ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਦਿੰਦਿਆਂ ਉੱਤਰ ਪ੫ਦੇਸ਼ ਵਾਸੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਦੀ 17 ਸਾਲਾਂ ਭੈਣ ਵਰੁਣਜੀਤ ਦੇ ਘਰ ਢਾਈ ਸਾਲਾਂ ਤੋਂ ਨੌਕਰਾਣੀ ਵਜੋਂ ਕੰਮ ਕਰ ਰਹੀ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਉਸ ਦੀ ਭੈਣ ਰੋਸ਼ਨੀ ਦੀ ਲਾਸ਼ ਕੋਠੀ 'ਚੋਂ ਲਟਕਦੀ ਹੋਈ ਮਿਲੀ। ਸੁਸ਼ੀਲ ਨੇ ਦੋਸ਼ ਲਗਾਇਆ ਉਸ ਦੀ ਭੈੇਣ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਮਾਮਲੇ 'ਚ ਥਾਣਾ ਪੀਏਯੂ ਮੁਖੀ ਬਿ੫ਜ ਮੋਹਨ ਦਾ ਕਹਿਣਾ ਹੈ ਕਿ ਬਾੜੇਵਾਲ ਸਥਿਤ ਕੋਠੀ 'ਚ ਹੇਠਾਂ ਵਰੁਣਜੀਤ ਰਹਿੰਦੇ ਹਨ ਤੇ ਘਰ ਦੇ ਉਪਰਲੇ ਹਿੱਸੇ 'ਚ ਵਰੁਣਜੀਤ ਦੇ ਸਾਲਾ ਦਵਿੰਦਰ ਸਿੰਘ ਰਹਿੰਦੇ ਹਨ। ਉਨ੍ਹਾਂ ਦੱਸਿਆ ਮੁੱਢਲੀ ਤਫਤੀਸ਼ ਤੋਂ ਮਾਮਲਾ ਖੁਦਕੁਸ਼ੀ ਦਾ ਹੀ ਲੱਗ ਰਿਹਾ ਹੈ। ਰੋਸ਼ਨੀ ਦੀ ਲਾਸ਼ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

-- ਇੰਸਪੈਕਟਰ ਵਿਨੋਦ ਦੀ ਚੱਲ ਰਹੀ ਹੈ ਸਰਜਰੀ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਪੀਏਯੂ ਪੁਲਿਸ ਸਮੇਤ, ਥਾਣਾ-5 ਦੀ ਪੁਲਿਸ ਪਾਰਟੀ ਵੀ ਮੌਕੇ 'ਤੇ ਪੁੱਜੀ। ਇਸੇ ਦੌਰਾਨ ਕੁਝ ਲੋਕ ਭੜਕ ਗਏ ਤੇ ਉਨ੍ਹਾਂ ਪੁਲਿਸ 'ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ ਮਿ੍ਰਤਕਾ ਦੀ ਭੈਣ ਨੇ ਥਾਣਾ-5 ਦੇ ਮੁਖੀ ਵਿਨੋਦ ਕੁਮਾਰ ਦੇ ਮੂੰਹ 'ਤੇ ਮਾਰ ਦਿੱਤੀ, ਜਿਸ ਕਾਰਨ ਵਿਨੋਦ ਦੇ ਦੋ ਦੰਦ ਟੁੱਟ ਗਏ ਤੇ ਚਿਹਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਲਾਂਬਾ ਮੁਤਾਬਕ ਵਿਨੋਦ ਬਿਆਨ ਦੇਣ ਦੀ ਹਾਲਤ 'ਚ ਨਹੀਂ ਹਨ। ਛੇਤੀ ਹੀ ਪੁਲਿਸ ਇੰਸਪੈਕਟਰ ਵਿਨੋਦ ਦੇ ਬਿਆਨ ਲੈ ਕੇ ਕਾਰਵਾਈ ਕਰੇਗੀ।

-- ਬੋਰਡ ਕਰੇਗਾ ਲਾਸ਼ ਦਾ ਪੋਸਟਮਾਰਟਮ

ਏਡੀਸੀਪੀ ਸੁਰਿੰਦਰ ਲਾਂਬਾ ਮੁਤਾਬਿਕ ਰੋਸ਼ਨੀ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੀ ਟੀਮ ਵੱਲੋਂ ਬਣਾਇਆ ਬੋਰਡ ਕਰੇਗਾ। ਸ਼ੁੱਕਰਵਾਰ ਪੋਸਟਮਾਰਟਮ ਤੋਂ ਬਾਅਦ ਜਬਰ ਜਨਾਹ ਤੇ ਹੱਤਿਆ ਦੇ ਦੋਸ਼ਾਂ ਦੀ ਸੱਚਾਈ ਦਾ ਪਤਾ ਲੱਗ ਸਕੇਗਾ। ਲਾਂਬਾ ਦੇ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

-- ਮੈਂ ਘਰ 'ਚ ਨਹੀਂ ਸੀ : ਵਰੁਣਜੀਤ

ਇਸ ਸਾਰੇ ਮਾਮਲੇ 'ਚ ਪੀਸੀਆਰ ਇੰਚਾਰਜ ਵਰੁਣਜੀਤ ਦਾ ਕਹਿਣਾ ਹੈ ਕਿ ਉਹ ਘਟਨਾ ਸਮੇਂ ਘਰ 'ਚ ਮੌਜੂਦ ਨਹੀਂ ਸਨ। ਨੌਕਰਾਣੀ ਨੇ ਆਪਣੇ ਕਮਰੇ 'ਚ ਹੀ ਫਾਹਾ ਲਗਾਇਆ ਸੀੌ ਤੇ ਅੰਦਰੋਂ ਕੁੰਡਾ ਲੱਗਾ ਹੋਇਆ ਸੀ। ਖੁਦਕੁਸ਼ੀ ਬਾਰੇ ਜਦੋਂ ਨੌਕਰਾਣੀ ਦੇ ਪਰਿਵਾਰ ਨੁੰੁ ਸੂਚਿਤ ਕੀਤਾ ਗਿਆ ਤਾਂ ਉਸ ਦੇ ਭਰਾਵਾਂ ਨੇ ਕਮਰੇ ਦਾ ਦਰਵਾਜ਼ਾ ਭੰਨ ਕੇ ਉਸ ਦੀ ਲਾਸ਼ ਬਾਹਰ ਕੱਢੀ। ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਵਰੁਣਜੀਤ ਨੇ ਦੱਸਿਆ ਢਾਈ ਸਾਲਾਂ ਤੋਂ ਕੰਮ ਕਰ ਰਹੀ ਰੋਸ਼ਨੀ ਘਰ 'ਚ ਖੁਸ਼ ਸੀ ਤੇ ਉਸ ਨੇ ਕਦੇ ਵੀ ਆਪਣੇ ਪਰਿਵਾਰ ਨੂੰੁ ਕੋਈ ਸ਼ਿਕਾਇਤ ਨਹੀਂ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news