ਫੀਡਰ ਮੁਰੰਮਤ ਬਾਅਦ ਵੀ ਕੱਟ, ਲੋਕ ਪੀਣ ਵਾਲੇ ਪਾਣੀ ਨੂੰ ਤਰਸੇ

Updated on: Thu, 12 Oct 2017 08:29 PM (IST)
  

ਜੇਐੱਨਐੱਨ, ਲੁਧਿਆਣਾ : ਬਿਜਲੀ ਗੁੱਲ ਹੋਣ ਦੇ ਬਾਅਦ ਲੋਕ ਹੁਣ ਪਾਵਰਕਾਮ ਦੀ ਵਿਵਸਥਾ 'ਤੇ ਰੋਸ ਪ੍ਰਗਟਾਉਣ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਕੱਟ ਨਾਲ ਪਾਣੀ ਦੀ ਵਿਵਸਥਾ ਠੱਪ ਹੋ ਜਾਂਦੀ ਹੈ, ਜਿਸ ਕਾਰਨ ਪਰੇਸ਼ਾਨੀ ਵੱਧ ਜਾਂਦੀ ਹੈ। ਪਾਵਰਕਾਮ ਮੁਤਾਬਕ 66ਕੇਵੀ ਸਬ ਸਟੇਸ਼ਨ ਦੇ 11ਕੇਵੀ ਫੀਡਰ ਚੰਡੀਗੜ੍ਹ ਰੋਡ ਦਾ ਜ਼ਰੂਰੀ ਮੁਰੰਮਤ ਕਾਰਨ 11 ਅਕਤੂਬਰ ਦੀ ਸਵੇਰੇ 8.30 ਵਜੇ ਤੋਂ ਸ਼ਾਮ 6 ਵਜੇ ਤਕ ਹੋਈ। ਇਸ ਦੌਰਾਨ ਸ਼ਾਮ 7 ਵਜੇ ਤਕ ਬਿਜਲੀ ਬੰਦ ਰਹੀ, ਜਿਸ ਦੇ ਚੱਲਦੇ ਤਾਜਪੁਰ ਰੋਡ, 32 ਸੈਕਟਰ, ਮਹਾਵੀਰ ਕੰਪਲੈਕਸ, ਕੁੰਦਨ ਟੀਵੀ, ਬੇਅੰਤਪੁਰਾ, ਐੱਚਐੱਮ, ਬਾਲਾਜੀ ਸੈਕਟਰ-40, ਸੰਜੇ ਗਾਂਧੀ ਕਾਲੋਨੀ, ਵਿਜੇ ਨਗਰ, ਗੋਪਾਲ ਨਗਰ, ਬੀਸੀਐੱਮ ਏਰੀਆ, 39 ਸੈਕਟਰ, ਐੱਲਆਈਜੀ, ਕਿਰਤੀ ਨਗਰ, ਕਿਸ਼ੋਰ ਨਗਰ, ਗੀਤਾ ਨਗਰ, ਗੁਰੂ ਨਾਨਕ ਨਗਰ, ਅੰਸਲ ਐਨਕਲੇਵ ਆਦਿ 'ਚ ਲੋਕਾਂ ਨੇ ਮੁਸ਼ਕਲ ਝੱਲੀ। 11 ਅਕਤੂਬਰ ਤੜਕੇ 4 ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਕਈ ਇਲਾਕਿਆਂ 'ਚ ਬਿਜਲੀ ਫਿਰ ਗੁੱਲ ਹੋ ਜਾਣ ਕਾਰਨ ਲੋਕ ਪਾਵਰਕਾਮ ਦੀ ਕਾਰਜਪ੍ਰਣਾਲੀ 'ਤੇ ਰੋਸ ਪ੍ਰਗਟਾ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਦੇ ਅਧਿਕਾਰੀ ਬਿਜਲੀ ਕਿੱਲਤ ਲੁਕਾਉਣ ਲਈ ਫੀਡਰ ਮੁਰੰਮਤ ਦੀ ਆੜ ਲੈਂਦੇ ਹਨ। ਖਪਤਕਾਰ ਪਿੰਕੀ ਸ਼ਰਮਾ, ਡਾ. ਆਰਬੀ ਗਿਰੀ, ਮਨੋਜ ਕੁਮਾਰ, ਰਣਜੀਤ ਕੁਮਾਰ ਆਦਿ ਨੇ ਦੋਸ਼ ਲਾਇਆ ਕਿ ਫੀਡਰ ਮੁਰੰਮਤ ਕਰਵਾ ਕੇ ਬਿਜਲੀ ਬਹਾਲ ਹੋਈ ਤਾਂ ਫਿਰ ਤੋਂ ਬਿਜਲੀ ਗੁੱਲ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਪਾਵਰਕਾਮ ਦੇ ਅਧਿਕਾਰੀ ਖਪਤਕਾਰਾਂ ਨੂੰ ਗੁਮਰਾਹ ਕਰ ਰਹੇ ਹਨ।

-- ਲੋਕ ਪੀਣ ਵਾਲੇ ਪਾਣੀ ਲਈ ਤਰਸੇ

ਖਪਤਕਾਰ ਵਿਨੋਦ, ਜੈ ਕੁਮਾਰ, ਵਿਪਨ, ਸੋਨੂੰ ਆਦਿ ਨੇ ਦੋਸ਼ ਲਾਇਆ ਕਿ ਬਿਜਲੀ ਗੁੱਲ ਹੋਣ ਦੇ ਬਾਅਦ ਵੀਰਵਾਰ ਲੋਕ ਪੀਣ ਵਾਲੇ ਪਾਣੀ ਲਈ ਮੁਥਾਜ ਹੋ ਗਏ। ਪਾਵਰਕਾਮ ਦੇ ਨੰਬਰ 1912 'ਤੇ ਸ਼ਿਕਾਇਤ ਕਰਨ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਲੋਕ ਪਰੇਸ਼ਾਨ ਹੁੰਦੇ ਹਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ। ਅਧਿਕਾਰੀ ਬਿਜਲੀ ਬਹਾਲ ਹੋਣ ਦਾ ਦਾਅਵਾ ਕਰਦੇ ਹਨ ਪਰ ਦਿਨੋ-ਦਿਨ ਬਿਜਲੀ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ।

-- ਫੀਡਰ ਮੁਰੰਮਤ 'ਚ ਲਾਪਰਵਾਹੀ

ਪਾਵਰਕਾਮ ਫੀਡਰ ਮੁਰੰਮਤ ਦੇ ਨਾਮ 'ਤੇ ਕੱਟ ਲਗਾਉਂਦਾ ਹੈ। ਪਰ ਮੁਲਾਜ਼ਮ ਫੀਡਰ ਮੁਰੰਮਤ 'ਚ ਲਾਪਰਵਾਹੀ ਕਰਦੇ ਹਨ, ਜਿਸ ਕਾਰਨ ਬਿਜਲੀ ਗੁੱਲ ਹੁੰਦੀ ਹੈ। ਇਸ ਸਬੰਧੀ ਪਾਵਰਕਾਮ ਅਧਿਕਾਰੀ ਰਣਜੀਤ ਸਿੰਘ ਨੇ ਕਿਹਾ ਫੀਡਰ 'ਚ ਖ਼ਰਾਬੀ ਹੋਣ 'ਤੇ ਤੁਰੰਤ ਠੀਕ ਕੀਤੀ ਜਾਂਦੀ ਹੈ। ਬਿਜਲੀ ਦੀ ਕੋਈ ਕਮੀ ਨਹੀਂ ਹੈ।

-- ਮੈਂ ਚੈੱਕ ਕਰਵਾਉਂਦਾ ਹਾਂ : ਚੀਫ ਇੰਜੀਨੀਅਰ

ਫੀਡਰ ਮੁਰੰਮਤ ਦੇ ਬਾਅਦ ਵੀ ਬਿਜਲੀ ਗੁੱਲ ਹੋਣ ਸਬੰਧੀ ਚੀਫ ਇੰਜੀਨੀਅਰ ਪਰਮਜੀਤ ਸਿੰਘ ਨੇ ਕਿਹਾ ਮੈਂ ਚੈੱਕ ਕਰਵਾਉਂਦਾ ਹਾਂ। ਜੇਕਰ ਗੜਬੜੀ ਹੋਈ ਤਾਂ ਦੂਰ ਕਰਵਾਈ ਜਾਵੇਗੀ।

-- ਫੁੱਲਾਂਵਾਲ 'ਚ ਲਗਾਤਾਰ ਪਾਵਰਕੱਟ

ਸਿਟੀ-116)

ਫੁੱਲਾਂਵਾਲ ਇਲਾਕੇ 'ਚ ਬਿਜਲੀ ਕਟੌਤੀ ਕਾਰਨ ਲੋਕ ਪਰੇਸ਼ਾਨ ਹਨ। ਸਥਾਨਕ ਲੋਕਾਂ ਨੇ ਪਾਵਰਕਾਮ ਨੂੰ ਸ਼ਿਕਾਇਤ ਤੋਂ ਬਾਅਦ ਕਾਰਵਾਈ ਨਾ ਹੋਣ 'ਤੇ ਰੋਸ ਪ੍ਰਗਟਾਉਣ ਲੱਗੇ ਹਨ। ਉਧਰ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਮੁਹੰਮਦ ਕਾਸਿਮ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਦੱਸਿਆ ਕਿ ਪਾਵਰਕਾਮ ਦੀ ਲਾਪਰਵਾਹੀ ਨਾਲ ਲੋਕਾਂ 'ਚ ਰੋਸ ਹੈ। ਮੁਹੰਮਦ ਕਾਸਿਮ ਤੇ ਮੋਹਨ ਲਾਲ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਜੇਕਰ ਬਿਜਲੀ ਵਿਵਸਥਾ ਪੁਖ਼ਤਾ ਨਾ ਹੋਈ ਤਾਂ ਉਹ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਕੇ ਵਿਵਸਥਾ ਸੁਧਾਰਣ ਦੀ ਮੰਗ ਕਰਨਗੇ। ਮੀਟਿੰਗ 'ਚ ਨਿਤਿਆਨੰਦ ਸਿੰਘ, ਸਾਹਿਲ ਹਰਿਓਮ, ਸ਼ੰਭੂ ਕੁਮਾਰ, ਸੁਦਰਸ਼ਨ ਚੌਹਾਨ, ਕਿਸ਼ੋਰ ਕੁਮਾਰ, ਸੰਦੀਪ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news