ਬਰਸਾਤੀ ਨਾਲਿਆਂ ਦੀ ਮੁਰੰਮਤ ਲਈ ਨਿਗਮ ਕਮਿਸ਼ਨਰ ਨੇ ਲਿਖਿਆ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੱਤਰ

Updated on: Wed, 13 Sep 2017 11:38 PM (IST)
  

ਸਤਵਿੰਦਰ ਸ਼ਰਮਾ, ਲੁਧਿਆਣਾ : ਦਿੱਲੀ-ਅੰਮਿ੫ਤਸਰ ਨੈਸ਼ਨਲ ਹਾਈਵੇ ਦਾ ਕਈ ਜਗ੍ਹਾ ਅੱਧ ਵਿਚਾਲੇ ਲਟਕਿਆ ਪ੍ਰਾਜੈਕਟ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਬਣਦਾ ਨਜ਼ਰ ਆਉਂਦਾ ਹੈ, ਜਿਸ ਦੇ ਚੱਲਦੇ ਅਕਸਰ ਇਸ ਰੋਡ 'ਤੇ ਕਈ ਜਗ੍ਹਾ ਜਾਮ 'ਚ ਫਸਣ ਵਾਲੇ ਲੋਕ ਕਦੇ ਇਸ ਪ੫ਾਜੈਕਟ ਦੀ ਕੰਪਨੀ ਤੇ ਕਦੇ ਇਸ ਦੀ ਦੇਖ ਰੇਖ ਕਰਨ ਵਾਲੇ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਉਂਦੇ ਹਨ।

ਮਾਮਲਾ ਨੈਸ਼ਨਲ ਹਾਈਵੇ ਨਾਲ ਜੁੜਿਆ ਹੋਣ ਕਾਰਨ ਚਾਹੁੰਦੇ ਹੋਏ ਵੀ ਨਿਗਮ ਅਧਿਕਾਰੀ ਬਿਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਦੀ ਇਜਾਜ਼ਤ ਦੇ ਇਸ ਹਾਈਵੇ 'ਤੇ ਕੋਈ ਕੰਮ ਨਹੀਂ ਕਰ ਸਕਦੇ, ਜਿਸ ਦੇ ਚੱਲਦੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਇਹ ਮਾਮਲਾ 'ਪੰਜਾਬੀ ਜਾਗਰਣ' ਕੋਲ ਪੁੱਜਾ ਤਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਇਸ ਮਾਮਲੇ ਨੂੰ 'ਪੰਜਾਬੀ ਜਾਗਰਣ' ਨੇ 'ਨੈਸ਼ਨਲ ਹਾਈਵੇ ਤੇ ਬਰਸਾਤੀ ਨਾਲ ਬਣੇ ਦਿਖਾਵਾ' ਨੂੰ ਪ੫ਮੁੱਖਤਾ ਨਾਲ ਪ੫ਕਾਸ਼ਿਤ ਕੀਤਾ, ਜਿਸ ਉਪਰੰਤ ਲੋਕਾਂ ਦੀ ਇਹ ਸਮੱਸਿਆ ਨਗਰ ਨਿਗਮ ਕਮਿਸ਼ਨਰ ਕੋਲ ਪੁੱਜੀ, ਜਿਨ੍ਹਾਂ ਇਸ 'ਤੇ ਤੁਰੰਤ ਕਾਰਵਾਈ ਕਰਦੇ ਇਸ ਨਾਲ ਸਬੰਧਤ ਅਧਿਕਾਰੀਆਂ ਨੂੰ ਤਲਬ ਕੀਤਾ ਤੇ ਸ਼ਹਿਰ ਅੰਦਰ ਆਉਂਦੇ ਨੈਸ਼ਨਲ ਹਾਈਵੇ ਦੀਆਂ ਸਮੱਸਿਆਵਾਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ।

ਉਨ੍ਹਾਂ ਤੁਰੰਤ ਸਮੱਸਿਆਵਾਂ ਤੇ ਹੱਲ ਲਈ ਪਹਿਲਾਂ ਡਿਪਟੀ ਕਮਿਸ਼ਨਰ ਪ੫ਦੀਪ ਅਗਰਵਾਲ ਨਾਲ ਗੱਲ ਕੀਤੀ ਤੇ ਬਾਅਦ 'ਚ ਨੈਸ਼ਨਲ ਹਾਈਵੇ ਅਥਾਰਟੀ ਨੂੰ ਪੱਤਰ ਲਿਖਿਆ, ਜਿਸ 'ਚ ਉਨ੍ਹਾਂ ਅਥਾਰਟੀ ਨੂੰ ਜੀ ਟੀ ਰੋਡ 'ਤੇ ਬਣਾਏ ਬਰਸਾਤੀ ਨਾਲਿਆਂ ਕਾਰਨ ਆਉਂਦੀ ਸਮੱਸਿਆ ਦੱਸਦਿਆਂ ਛੇਤੀ ਮੁਰੰਮਤ ਕਰਵਾਉਣ ਲਈ ਲਿਖਿਆ।

ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਨੇ ਕਿਹਾ ਜੀਟੀ ਰੋਡ ਦੀ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਆਈ, ਜਿਸ ਉਪਰੰਤ ਉਨ੍ਹਾਂ ਅਧਿਕਾਰੀਆਂ ਤੋਂ ਰਿਪੋਰਟ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਜੀਟੀ ਰੋਡ ਦੇ ਬਰਸਾਤੀ ਨਾਲਿਆਂ ਦੀ ਮੁਰੰਮਤ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਪ੫ਾਜੈਕਟ ਮੈਨੇਜਰ ਨੂੰ ਇਨ੍ਹਾਂ ਦੀ ਮੁਰੰਮਤ ਲਈ ਲਿਖਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news