ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਨੇ ਸੀਪੀ ਨੂੰ ਸੌਂਪੀ ਸ਼ਿਕਾਇਤ

Updated on: Wed, 13 Sep 2017 07:59 PM (IST)
  
local news

ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਨੇ ਸੀਪੀ ਨੂੰ ਸੌਂਪੀ ਸ਼ਿਕਾਇਤ

ਹਰਜੋਤ ਸਿੰਘ ਅਰੋੜਾ, ਲੁਧਿਆਣਾ : ਸਮਰਾਲਾ ਚੌਕ ਕੋਲ ਪੈਂਦੇ ਪੰਜਾਬ ਨੈਸ਼ਨਲ ਬੈਂਕ ਕੰਪਲੈਕਸ 'ਚ ਰਿਖੀ ਡਿਪਾਰਟਮੈਂਟਲ ਸਟੋਰ ਦੇ ਮਾਲਕ ਪਵਨ ਗੁਪਤਾ ਦੇ ਬੈਗ ਨੂੰ ਕੱਟ ਕੇ ਚਾਰ ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਬੈਂਕ ਪ੫ਬੰਧਕਾਂ ਦੀ ਲਾਪਰਵਾਹੀ ਦਾ ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਨੇ ਸਖਤ ਨੋਟਿਸ ਲਿਆ ਹੈ।

ਪੰਜਾਬ ਪ੫ਧਾਨ ਚੰਦਰਕਾਂਤ ਚੱਢਾ ਦੀ ਅਗਵਾਈ ਹੇਠ ਸ਼ਿਵਸੈਨਿਕਾਂ ਦਾ ਇਕ ਵਫਦ ਪੁਲਿਸ ਕਮਿਸ਼ਨਰ ਆਰਐੱਨ ਢੋਕੇ ਨੂੰ ਮਿਲਣ ਪੁੱਜਾ। ਚੰਦਰਕਾਂਤ ਚੱਢਾ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੇ ਸ਼ਿਕਾਇਤ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੈਂਕ ਪ੫ਬੰਧਕਾਂ ਵੱਲੋਂ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਬੈਂਕ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਕੀਤਾ ਗਿਆ ਤੇ ਬੈਂਕ ਕੰਪਲੈਕਸ 'ਚ ਸਕਿਓਰਿਟੀ ਗਾਰਡ ਤਾਇਨਾਤ ਨਾ ਹੋਣ ਕਾਰਨ ਹੀ ਮੁਲਜ਼ਮਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ 'ਚ ਸਫ਼ਲਤਾ ਮਿਲੀ। ਚੱਢਾ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਇਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਬੈਂਕ ਪ੫ਬੰਧਕ ਕੁੰਭਕਰਣੀ ਨੀਂਦ ਸੋ ਰਹੇ ਹਨ ਜਿਸਦਾ ਪ੫ਮਾਣ ਹੁਣ ਤੱਕ ਬੈਂਕ 'ਚ ਕੋਈ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹੋਣਾ ਦਰਸ਼ਾ ਰਿਹਾ ਹੈ।

ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਚੇਅਰਮੈਨ ਚੰਦਰ ਕਾਲੜਾ, ਜ਼ਿਲ੍ਹਾ ਪ੫ਧਾਨ ਬੌਬੀ ਮਿੱਤਲ, ਵਪਾਰ ਸੈਨਾ ਦੇ ਮੀਤ ਪ੫ਧਾਨ ਯੋਗੇਸ਼ ਬਖਸ਼ੀ, ਆਰਟੀਆਈ ਵਿੰਗ ਦੇ ਪ੫ਦੇਸ਼ ਪ੍ਰਧਾਨ ਰਾਜਿੰਦਰ ਸਿੰਘ ਭਾਟੀਆ, ਵਪਾਰ ਸੈਨਾ ਤੋਂ ਕੁਣਾਲ ਸੂਦ, ਲੀਗਲ ਸੈੱਲ ਦੇ ਜ਼ਿਲ੍ਹਾ ਪ੫ਧਾਨ ਨਿਤਿਨ ਘੰਡ, ਜੋਨੀ ਮਹਿਰਾ, ਵਿੱਕੀ ਨਾਗਪਾਲ, ਮਿਲਨਜੋਤ ਸਿੰਘ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news