ਅਸੀਂ ਖੁਦ ਨੂੰ ਪਰਮਾਤਮਾ ਤੋਂ ਦੂਰ ਕਰ ਲਿਆ : ਤੇਜਸਵਨੀ ਭਾਰਤੀ

Updated on: Wed, 13 Sep 2017 07:59 PM (IST)
  
local news

ਅਸੀਂ ਖੁਦ ਨੂੰ ਪਰਮਾਤਮਾ ਤੋਂ ਦੂਰ ਕਰ ਲਿਆ : ਤੇਜਸਵਨੀ ਭਾਰਤੀ

ਪੱਤਰ ਪ੫ੇਰਕ, ਲੁਧਿਆਣਾ : ਦਿਵਿਆ ਜਿਓਤੀ ਜਾਗਿ੍ਰਤੀ ਸੰਸਥਾਨ ਦੁਆਰਾ ਸ਼ਿਮਲਾਪੁਰੀ ਵਿਖੇ ਸ਼੫ੀ ਸੁੰਦਰ ਕਾਂਡ ਪਾਠ ਦਾ ਪ੫ਬੰਧ ਕੀਤਾ ਗਿਆ, ਜਿਸ 'ਚ ਸਾਧਵੀ ਤੇਜਸਵਨੀ ਭਾਰਤੀ ਨੇ ਕਿਹਾ ਭਗਵਾਨ ਸ਼੫ੀ ਰਾਮ ਦੀ ਆਗਿਆ ਪਾ ਕੇ ਮਾਤਾ ਸੀਤਾ ਦੀ ਖੋਜ 'ਚ ਜਦੋਂ ਭਗਤ ਸ਼੍ਰੋਮਣੀ ਹਨੂੰਮਾਨ ਲੰਕਾ ਵੱਲ ਜਾਂਦੇ ਹਨ ਤਾਂ ਉਨ੍ਹਾਂ ਦੇ ਰਾਹ 'ਚ ਸਵਰਗ ਲੋਕ ਦੇ ਸਾਤਵਿਕ, ਭੂ ਲੋਕ ਦੇ ਰਾਜਸਿਕ ਤੇ ਪਾਤਾਲ ਲੋਕ ਦੇ ਤਾਮਸਿਕ ਭੋਗਾਂ ਵਰਗੀਆਂ ਰੁਕਾਵਟਾਂ ਮੈਨਾਕ ਪਰਬਤ, ਸੁਰਸਾ ਤੇ ਸੰਹਿਕਾ ਦੇ ਰੂਪ 'ਚ ਆਉਂਦੀਆ ਹਨ।

ਹਨੂੰਮਾਨ ਜੀ ਇਨ੍ਹਾਂ ਨੂੰ ਆਪਣੇ ਵਿਵੇਕ ਤੇ ਬੁੱਧੀ ਨਾਲ ਹੱਲ ਕਰ ਲੈਂਦੇ ਹਨ। ਅਸੀਂ ਇੱਥੇ ਵਿਚਾਰ ਕਰੀਏ ਕਿ ਸ਼੍ਰੀ ਰਾਮ ਨੇ ਹਨੂੰਮਾਨ ਜੀ ਨੂੰ ਕੰਮ ਦਿੱਤਾ। ਉਨ੍ਹਾਂ ਸੰਸਾਰਕ ਲੋਭ ਤੇ ਲਾਲਚਾਂ ਵਰਗੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜਿਲ ਤੱਕ ਪਹੁੰਚੇ। ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਵੀ ਇਕ ਕੰਮ ਦਿੱਤਾ ਹੈ। ਪ੍ਰਮਾਤਮਾ ਦੀ ਬੰਦਗੀ ਦਾ ਤੇ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਦੇਖਣ ਦਾ। ਅਸੀਂ ਉਸ ਕਰਮ ਨੂੰ ਭੁੱਲ ਕੇ ਸੰਸਾਰਕ ਕੰਮਾਂ 'ਚ ਲੱਗ ਗਏ ਹਾਂ ਤੇ ਆਪਣੇ ਆਪ ਨੂੰ ਪ੫ਮਾਤਮਾ ਤੋ ਦੁਰ ਕਰ ਲਿਆ ਹੈ।

ਉਨ੍ਹਾਂ ਕਿਹਾ ਅੱਜ ਸਾਰਾ ਸੰਸਾਰ ਮੋਹ ਮਾਇਆ ਦੀ ਨੀਂਦ 'ਚ ਸੁੱਤਾ ਪਿਆ ਹੈ। ਅਜਿਹੀ ਨੀਂਦ ਤੋ ਸਾਨੂੰ ਸਾਡੇ ਸਮੇਂ ਦੇ ਪੂੁਰਣ ਸੰਤ ਮਹਾਪੁਰਸ਼ ਹੀ ਜਗਾਉਂਦੇ ਹਨ। ਜੇਕਰ ਅਸੀਂ ਵੀ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਇਸ ਮੋਹ ਮਾਇਆ ਦੀ ਨੀਂਦ ਤੋ ਜਾਗਣਾ ਹੈ ਤਾਂ ਸਾਨੂੰ ਵੀ ਇੱਕ ਪੂਰਣ ਗੁਰੂ ਦੀ ਸ਼ਰਨ 'ਚ ਜਾ ਕੇ ਉਸ ਪਰਮਾਤਮਾ ਦਾ ਪ੍ਰਤੱਖ ਰੂਪ ਵਿੱਚ ਦਰਸ਼ਨ ਕਰਨਾ ਪਵੇਗਾ। ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ। ਅੰਤ 'ਚ ਇਸ ਮੌਕੇ 'ਤੇ ਸਾਧਵੀ ਰਵਨੀਤ ਭਾਰਤੀ ਵੱਲੋਂ ਮਧੁਰ ਚੋਪਾਈਆਂ ਤੇ ਭਜਨਾਂ ਦਾ ਗਾਇਨ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news