ਕਬੱਡੀ ਮੈਚ 'ਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਰਹੀ ਜੇਤੂ

Updated on: Wed, 13 Sep 2017 07:56 PM (IST)
  
local news

ਕਬੱਡੀ ਮੈਚ 'ਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਰਹੀ ਜੇਤੂ

ਬਲਜਿੰਦਰ ਸਿੰਘ ਰੰਧਾਵਾ, ਚੌਕ ਮਹਿਤਾ

ਗੁਰਦੁਆਰਾ ਨਾਗੀਆਣਾ ਸਾਹਿਬ ਉਦੋਕੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੰਵਲਜੀਤ ਸਿੰਘ ਦੀ ਰਹਿਨੁਮਾਈ ਹੇਠ ਸੱਚ ਖੰਡ ਵਾਸੀ ਸੰਤ ਬਾਬਾ ਚੁਗੱਤ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ 44ਵੀਂ ਬਰਸੀ ਤੇ ਸੰਤ ਬਾਬਾ ਜੁਗਿੰਦਰ ਸਿੰਘ ਦੀ ਯਾਦ 'ਚ ਤੀਸਰਾ ਦੋ ਰੋਜ਼ਾ ਸਾਲਾਨਾ ਗੁਰਮਿਤ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਈਆ ਗਿਆ। ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੫ਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਇਲਾਵਾ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ, ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਸੰਤ ਬਾਬਾ ਇਕਬਾਲ ਸਿੰਘ ਬੱਲਾਂਵਾਲੇ, ਸੰਤ ਬਾਬਾ ਸਰੂਪ ਦਾਸ ਤਪੱਸੀ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ ਵਾਲੇ, ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਮਨਮੋਹਨ ਸਿੰਘ ਭੰਗਾਲੀ ਸਾਹਿਬ ਵਾਲੇ, ਸੰਤ ਬਾਬਾ ਸੁੱਖਾ ਸਿੰਘ ਜੋਤੀਸਰ ਜੰਡਿਆਲਾ ਗਰੂ, ਸੰਤ ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ ਵਾਲੇ ਤੇ ਬਾਬਾ ਬੀਰ ਸਿੰਘ ਭੰਗਾਲੀ ਸਾਹਿਬ ਵਾਲਿਆ ਨੇ ਹਾਜ਼ਰੀ ਭਰੀ। ਇਸ ਮੌਕੇ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੫ਤਸਰ, ਰਾਗੀ ਭਾਈ ਦਲੀਪ ਸਿੰਘ ਫੱਕਰ ਪਟਿਆਲੇ ਵਾਲੇ, ਭਾਈ ਬਲਬੀਰ ਸਿੰਘ ਸ਼੫ੋਮਣੀ ਰਾਗੀ ਅੰਮਿ੫ਤਸਰ, ਸਿੰਘ ਸਾਹਿਬ ਭਾਈ ਮਾਨ ਸਿੰਘ ਸ੍ਰੀ ਦਰਬਾਰ ਸਾਹਿਬ ਅੰਮਿ੫ਤਸਰ, ਕਥਾ ਵਾਚਕ ਭਾਈ ਜਸਵਿੰਦਰ ਸਿੰਘ ਸਹੂਰ, ਢਾਡੀ ਭਾਈ ਲਖਵਿੰਦਰ ਸਿੰਘ ਸੋਹਲ, ਢਾਡੀ ਬੀਬੀ ਜਸਬੀਰ ਕੌਰ ਜੱਸ, ਕਵੀਸ਼ਰ ਮਹਿਲ ਸਿੰਘ ਚੰਡੀਗੜ੍ਹ ਵਾਲੇ, ਕਵੀਸ਼ਰ ਭਾਈ ਜੋਗਾ ਸਿੰਘ ਜੋਗੀ, ਕਵੀਸ਼ਰ ਭਾਈ ਝੰਡਾ ਸਿੰਘ, ਭਾਈ ਮੰਗਲ ਸਿੰਘ ਉਦੋਕੇ, ਕਵੀਸ਼ਰ ਭਾਈ ਹਰਪ੫ੀਤ ਸਿੰਘ ਸਰੂਪਵਾਲੀ ਵਾਲਿਆ ਵੱਲੋਂ ਸੱਜੇ ਭਾਰੀ ਧਾਰਮਿਕ ਦੀਵਾਨਾਂ ਦੌਰਾਨ ਗੁਰੂ ਇਤਹਾਸ ਤੇ ਗੁਰੂ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ।

ਸ਼ਾਮ ਵੇਲੇ ਅੰਮਿ੫ਤਸਰ ਤੇ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਸ਼ੋ ਮੈਚ ਕਰਵਾਇਆ, ਜਿਸ 'ਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਜੇਤੂ ਰਹੀ। ਇਸ ਮੌਕੇ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੫ੋਮਣੀ ਕਮੇਟੀ, ਵਾਇਸ ਚੇਅਰਮੈਨ ਸਰਵਣ ਸਿੰਘ ਰਾਮਦਿਵਾਲੀ, ਸਰਪੰਚ ਸੰਦੀਪ ਸਿੰਘ ਉਦੋਕੇ ਖੁਰਦ, ਸਰਪੰਚ ਇੰਦਰ ਸਿੰਘ ਕਲਾਂ, ਜਸਵੰਤ ਸਿੰਘ ਉਦੋਕੇ, ਸਰਬਜੀਤ ਸਿੰਘ ਸੈਕਟਰੀ, ਸਰਪੰਚ ਬਲਵਿੰਦਰ ਸਿੰਘ ਬੱਲੋਵਾਲੀ, ਸਰਬਜੀਤ ਸਿੰਘ ਉਦੋਕੇ, ਗੁਰਸ਼ਰਨ ਸਿੰਘ ਖੁਜਾਲਾ, ਅਮਰੀਕ ਸਿੰਘ ਪੰਚ, ਹਰਮਨਜੀਤ ਸਿੰਘ, ਜਸਕਿਰਤ ਸਿੰਘ, ਬਲਜੀਤ ਸਿੰਘ ਗ੫ੰਥੀ, ਅਮਰੀਕ ਸਿੰਘ ਗ੫ੰਥੀ, ਭਾਈ ਸਹਿਜਪ੫ੀਤ ਸਿੰਘ ਆਦਿ ਸਮੂਹ ਸੰਗਤ ਹਾਜ਼ਰ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news