ਧੀਆਂ ਮਾਰੋਗੇ ਤਾਂ ਨੂੰਹਾਂ ਕਿਥੋਂ ਲਿਆਉਂਗੇ : ਮਹੇਸ਼ ਸ਼ਰਮਾ

Updated on: Tue, 12 Sep 2017 07:53 PM (IST)
  
local news

ਧੀਆਂ ਮਾਰੋਗੇ ਤਾਂ ਨੂੰਹਾਂ ਕਿਥੋਂ ਲਿਆਉਂਗੇ : ਮਹੇਸ਼ ਸ਼ਰਮਾ

ਕਾਰਜ ਸਿੰਘ ਬਿੱਟੂ, ਸੁਰਸਿੰਘ

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਮੰਗਲਵਾਰ ਬਲਾਕ ਸੁਰਸਿੰਘ ਦੇ ਪਿੰਡ ਭਗਵਾਨਪੁਰਾ ਵਿਖੇ ਵਿਸ਼ੇਸ਼ ਸੈਮੀਨਾਰ ਹੋਇਆ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਹੋਇਆ। ਇਸ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਸਿਹਤ ਵਿਭਾਗ ਦੇ ਬਲਾਕ ਐਕਸਟੈਨਸ਼ਨ ਐਜੂਕੇਟਰ ਮਹੇਸ਼ ਸ਼ਰਮਾ ਹਾਜ਼ਰ ਹੋਏ ਜਦੋਂ ਕਿ ਹੋਰ ਪੱਖਾਂ ਤੋਂ ਜਾਣਕਾਰੀ ਦੇਣ ਲਈ ਐਡਵੋਕੇਟ ਰਵੀ ਸ਼ਰਮਾ, ਪੀਐੱਲਏ ਪ੍ਰਭਦਿਆਲ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਰਸਿੰਘ ਦੇ ਪਿ੍ਰੰਸੀਪਲ ਸਤਿੰਦਰ ਕੌਰ ਆਦਿ ਨੇ ਆਪਣੀ ਹਾਜ਼ਰੀ ਲਗਵਾਈ।¢ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਜਿਹੇ ਪਿੰਡਾਂ ਦੀ ਵਿਸ਼ੇਸ਼ ਚੋਣ ਕੀਤੀ ਹੈ ਜਿਨ੍ਹਾਂ ਵਿਚ ਲੜਕੀਆਂ ਦੀ ਜਨਮ ਦਰ ਬਾਕੀਆਂ ਦੇ ਮੁਕਾਬਲੇ ਕਾਫੀ ਘੱਟ ਹੈ।¢ ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਦੀ ਬਦੌਲਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੜਕੇ ਅਤੇ ਲੜਕੀ ਦੇ ਜਨਮ ਦਰ ਵਿਚ ਆਏ ਫਰਕ ਨੂੰ ਖਤਮ ਕੀਤਾ ਜਾ ਸਕੇ।¢ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬੀਈਈ ਮਹੇਸ਼ ਸ਼ਰਮਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਬਣ ਗਈ ਹੈ ਕਿ ਧੀਆਂ ਨੂੰ ਕੁੱਖ ਵਿਚ ਮਾਰੇ ਜਾਣ ਦੀ ਪ੍ਰਥਾ 'ਤੇ ਸਮਾਜਿਕ ਰੋਕ ਲਗਾਈ ਜਾਵੇ।¢ਉਨ੍ਹਾਂ ਕਿਹਾ ਕਿ ਜੇਕਰ ਅੱਜ ਲੋਕ ਕੁੜੀਆਂ ਨੂੰ ਮਾਰਨਗੇ ਤਾਂ ਉਹ ਨੂਹਾਂ ਕਿਥੋ ਲੈ ਕੇ ਆਉਣਗੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਨਵ ਜੰਮੀਆਂ ਲੜਕੀਆਂ ਦਾ ਜਨਮ ਦਿਨ ਮਨਾਇਆ ਗਿਆ ਅਤੇ ਕੇਕ ਕੱਟ ਕੇ ਖੁਸ਼ੀ ਪੂਰੇ ਪਿੰਡ ਨਾਲ ਸਾਂਝੀ ਕੀਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news