ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 13ਵਾਂ ਸਥਾਪਨਾ ਦਿਵਸ

Updated on: Tue, 12 Sep 2017 07:50 PM (IST)
  
local news

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 13ਵਾਂ ਸਥਾਪਨਾ ਦਿਵਸ

ਜਗਦੀਸ਼ ਰਾਜ, ਵਲਟੋਹਾ

ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਅਮਰਕੋਟ ਨੇ ਲਾਖਨਾ ਵਿਖੇ 13ਵਾਂ ਸਥਾਪਨਾ ਦਿਵਸ ਵੱਖ ਵੱਖ ਥਾਵਾਂ 'ਤੇ ਕਈ ਸਮਾਗਮ ਕਰਵਾ ਕੇ ਵਿਲੱਖਣ ਤਰੀਕੇ ਨਾਲ ਮਨਾਇਆ। ਇਨ੍ਹਾਂ ਸਮਾਗਮਾਂ 'ਚ ਬੈਂਕ ਦੇ ਮੈਨੇਜਰ ਸਰਬਜੀਤ ਸਿੰਘ ਖਹਿਰਾ ਵੱਲੋਂ ਮੁੱਖ ਮਹਿਮਾਨ ਵਜੋ ਉਚੇਚੇ ਤੌਰ 'ਤੇ ਪਹੁਚ ਕੇ ਪ੍ਰਧਾਨਗੀ ਭਾਸ਼ਣ ਮੌਕੇ ਵਿਸਥਾਰ ਨਾਲ ਦੱਸਿਆ ਗਿਆ ਕਿ ਪੰਜਾਬ ਗ੍ਰਾਮੀਣ ਬੈਂਕ ਜੋ ਕਿ ਪੰਜਾਬ ਦੀਆ ਤਿੰਨ ਮੋਹਰੀ ਬੈਂਕਾਂ ਨੂੰ ਮਿਲਾ ਕੇ 12 ਸਤੰਬਰ 2005 ਨੂੰ ਸਥਾਪਿਤ ਕੀਤਾ ਗਿਆ ਸੀ, ਹੁਣ ਤਕ 147 ਤੋਂ ਜ਼ਿਆਦਾ ਬੈਂਕ ਦੀਆਂ ਬ੍ਰਾਂਚਾਂ ਵਧ ਕੇ 285 ਹੋ ਗਈਆਂ ਹਨ। ਪੰਜਾਬ ਦੇ 13 ਜ਼ਿਲਿ੍ਹਆਂ ਵਿਚ ਬਾਖੂਬੀ ਆਪਣੇ ਗ੍ਰਾਹਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ। ਬੈਂਕ ਦਾ ਬਿਜਨਸ 2005 ਵਿਚ 1384 ਕਰੋੜ ਸੀ ਅਤੇ ਹੁਣ 31 ਮਾਰਚ 2017 ਤਕ ਦਸ ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਚੁੱਕਾ ਹੈ ਅਤੇ ਮਾਰਚ 2018 ਤਕ 12 ਹਜ਼ਾਰ ਕਰੋੜ ਦੇ ਬਿਜਨੈਸ ਨੂੰ ਪਾਰ ਕਰਨ ਦਾ ਟੀਚਾ ਹੈ। ਅਜੋਕੇ ਯੱੁਗ ਵਿਚ ਬੈਕਿੰਗ ਨਾਲ ਸਬੰਧਿਤ ਮੋਬਾਈਲ ਬੈਕਿੰਗ, ਈ ਕਾਮਰਸ ਵਰਗੀਆਂ ਸੇਵਾਵਾਂ ਆਪਣੇ ਗ੍ਰਹਕਾਂ ਨੂੰ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਗ੍ਰਾਮੀਨ ਬੈਂਕ ਨੂੰ ਅਟੱਲ ਪੈਨਸ਼ਨ ਯੋਜਨਾ ਵਿਚ ਅਹਿਮ ਯੋਗਦਾਨ ਪਾਉਣ ਕਰਕੇ ਇਸ ਸਕੀਮ ਦਾ ਬ੍ਰਾਂਡ ਅੰਬੈਂਡਸਰ ਬਣਾਇਆ ਗਿਆ ਹੈ। ਅੱਜ ਦੇ ਸਮਾਗਮ 'ਚ ਹਰ ਵਿਅਕਤੀ ਨੂੰ ਇਹ ਦੱਸਿਆ ਗਿਆ ਕਿ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਪੈਨ ਕਾਰਡ ਬੈਂਕ ਖਾਤੇ ਨਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਲਦੀ ਜੋੜ ਲੈਣਾ ਚਾਹੀਦਾ ਹੈ। ਬੈਂਕ ਵੱਲੋਂ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ, ਜਿਵੇ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਡੈਬਿਟ ਕਾਰਡ ਦੀ ਸਹੀ ਵਰਤੋ ਅਤੇ ਹੋਰ ਛੋਟੀਆਂ ਸਿਹਤ ਬੀਮਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news