ਐੱਸਡੀਐੱਮ ਦਫ਼ਤਰ ਬਾਹਰੋਂ ਮੋਟਰਸਾਈਕਲ ਚੋਰੀ

Updated on: Tue, 12 Sep 2017 07:50 PM (IST)
  

ਪੱਤਰ ਪ੍ਰੇਰਕ, ਪੱਟੀ : ਉੱਪ ਮੰਡਲ ਅਫਸਰ ਦਫ਼ਤਰ ਪੱਟੀ ਵਿਖੇ ਸੇਵਾਦਾਰ ਦਾ ਮੋਟਰਸਾਈਕਲ ਚੋਰੀ ਹੋ ਗਿਆ। ਜਿਸ ਸਬੰਧੀ ਸਤਨਾਮ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਹ ਸਬ ਤਹਿਸੀਲ ਖੇਮਕਰਨ ਵਿਖੇ ਬਤੌਰ ਸੇਵਾਦਾਰ ਦੀ ਨੌਕਰੀ ਕਰਦਾ ਹੈ ਤੇ ਮੰਗਲਵਾਰ ਐੱਸਡੀਐੱਮ ਦਫ਼ਤਰ ਪੱਟੀ ਵਿਖੇ ਆਟਾ ਦਾਲ/ਪੈਨਸ਼ਨਾਂ ਦੀ ਵੈਰੀਫਿਕੇਸ਼ਨ ਕਰਾਉਣ ਆਇਆ ਸੀ ਤੇ ਆਪਣਾ ਹੀਰੋ ਹਾਂਡਾ ਮੋਟਰਸਾਈਕਲ ਪੀਬੀ 38-5566 ਸੁਵਿਧਾ ਸੈਂਟਰ ਨੇੜੇ ਲਗਾ ਕੇ ਦਫ਼ਤਰ ਚਲਾ ਗਿਆ ਪਰ ਜਦੋਂ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਜਿਸ ਸਬੰਧੀ ਥਾਣਾ ਸਿਟੀ ਪੱਟੀ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news