ਪੰਜਾਬ ਸ਼ਹਿਰੀ ਅਵਾਸ ਯੋਜਨਾਂ ਦੇ ਫਾਰਮ 30 ਤਕ ਹੋਣਗੇ ਜਮ੍ਹਾਂ : ਈਓ

Updated on: Tue, 12 Sep 2017 07:46 PM (IST)
  
local news

ਪੰਜਾਬ ਸ਼ਹਿਰੀ ਅਵਾਸ ਯੋਜਨਾਂ ਦੇ ਫਾਰਮ 30 ਤਕ ਹੋਣਗੇ ਜਮ੍ਹਾਂ : ਈਓ

ਪੱਤਰ ਪ੍ਰੇਰਕ, ਪੱਟੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸ਼ਹਿਰੀ ਅਵਾਸ ਯੋਜਨਾਂ, ਜਿਸ ਤਹਿਤ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣੇ ਹਨ ਦੇ ਫਾਰਮ 30 ਸੰਤਬਰ ਤਕ ਨਗਰ ਕੌਂਸਲ ਪੱਟੀ ਦੇ ਦਫ਼ਤਰ 'ਚ ਜਮ੍ਹਾਂ ਹੋਣਗੇ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪੱਟੀ ਦੇ ਈਓ ਅਨਿਲ ਕੁਮਾਰ ਚੋਪੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਸਸੀ 'ਤੇ ਬੀਸੀ ਵਰਗ ਦੇ ਪਰਿਵਾਰ ਜਿਨ੍ਹਾਂ ਪਾਸ ਕੋਈ ਘਰ ਨਹੀਂ ਹੈ, ਉਹ ਇਸ ਯੋਜਨਾਂ ਦਾ ਲਾਭ ਲੈਣ ਲਈ ਨਗਰ ਕੌਂਸਲ ਦੇ ਦਫ਼ਤਰ ਤੋਂ ਫਾਰਮ ਲੈ ਸਕਦੇ ਹਨ। ਫਾਰਮ ਭਰ ਕੇ 30 ਸਤੰਬਰ ਤਕ ਜਮ੍ਹਾ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਹੋਰ ਵਰਗ ਦੇ ਪਰਿਵਾਰ ਜਿਨ੍ਹਾਂ ਕੋਲ ਆਪਣੀ ਜਗ੍ਹਾ ਤਾਂ ਹੈ ਪਰ ਮਕਾਨ ਕੱਚੇ ਹਨ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਆਪਣੇ ਫਾਰਮ ਨਗਰ ਕੌਂਸਲ ਪਾਸ ਜਮ੍ਹਾ ਕਰਵਾਏਗਾ। ਉਨ੍ਹਾਂ ਦੀ ਇੰਨਕੁਆਇਰੀ ਚੰਡੀਗੜ੍ਹ ਤੋਂ ਆਈ ਟੀਮ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ 30 ਸੰਤਬਰ ਤੋਂ ਬਾਅਦ ਫਾਰਮ ਜਮ੍ਹਾਂ ਨਹੀਂ ਕੀਤੇ ਜਾਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news