ਸਤਲੁਜ ਕਲੱਬ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ, ਨਾਅਰੇਬਾਜ਼ੀ

Updated on: Sat, 12 Aug 2017 10:55 PM (IST)
  
local news

ਸਤਲੁਜ ਕਲੱਬ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ, ਨਾਅਰੇਬਾਜ਼ੀ

ਜੇਐੱਨਐੱਨ, ਲੁਧਿਆਣਾ : ਸਤਲੁਜ ਕਲੱਬ 'ਚ ਸ਼ੁੱਕਰਵਾਰ ਰਾਤ ਕਰਵਾਏ ਫੈਸ਼ਨ ਸ਼ੋਅ ਦੌਰਾਨ ਸਨਾਤਨ ਧਰਮ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸੰਤ ਸਮਾਜ ਦਾ ਅਪਮਾਨ ਕਰਨ ਦੇ ਵਿਰੋਧ 'ਚ ਸ਼੍ਰੀ ਹਿੰਦੂ ਤਖ਼ਤ ਦੇ ਸੂਬਾ ਪ੍ਰਚਾਰਕ ਵਰੁਣ ਮਹਿਤਾ ਦੀ ਅਗਵਾਈ ਹੇਠ ਮਾਲ ਰੋਡ ਤੋਂ ਸਤਲੁਜ ਕਲੱਬ ਤਕ ਰੋਸ ਮਾਰਚ ਕੱਢਦੇ ਹੋਏ ਪ੍ਰਦਰਸ਼ਨ ਕੀਤਾ ਗਿਆ। ਕਲੱਬ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਕਲੱਬ ਮੈਨੇਜਮੈਂਟ ਤੇ ਸਮਾਗਮ ਦੇ ਜ਼ਿੰਮੇਵਾਰ ਪ੍ਰਬੰਧਕਾਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।

ਜ਼ਿਲ੍ਹਾ ਪੁਲਿਸ ਵੱਲੋਂ ਏਸੀਪੀ ਵੈਸਟ ਗੁਰਪ੍ਰੀਤ ਸਿੰਘ ਸ਼ਾਹੀ ਵੱਲੋਂ ਮੌਕੇ 'ਤੇ ਆ ਕੇ ਪੁਲਿਸ ਕਮਿਸ਼ਨਰ ਦੇ ਨਾਮ ਸ਼ਿਕਾਇਤ ਲੈ ਕੇ ਕਾਰਵਾਈ ਦਾ ਭਰੋਸਾ ਦੇ ਕੇ ਪ੍ਰਦਰਸ਼ਨ ਖਤਮ ਕਰਵਾਇਆ ਗਿਆ।

ਇਸ ਮੌਕੇ ਮਹਿਤਾ ਨੇ ਕਿਹਾ ਨਿੱਜੀ ਸਵਾਰਥਾਂ ਤਹਿਤ ਫੈਸ਼ਨ ਦੀ ਆੜ ਹੇਠ ਸ਼ਹਿਰ ਦੇ ਪਤਵੰਤਿਆਂ ਦੀ ਹਾਜ਼ਰੀ 'ਚ ਸਨਾਤਨ ਧਰਮ ਪ੍ਰੇਮੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਪ੍ਰਬੰਧਕਾਂ ਨੇ ਕੁਟੀਆ ਤੋਂ ਸੰਤਾਂ ਨੂੰ ਧਾਰਮਿਕ ਭੰਡਾਰੇ ਦੇ ਸਮਾਗਮ ਦੇ ਨਾਮ 'ਤੇ ਗੁੰਮਰਾਹ ਕਰਕੇ ਉਨ੍ਹਾਂ ਨੂੰ ਮਾਡਲਾਂ ਨਾਲ ਮੰਚ 'ਤੇ ਬਿਠਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ। ਮਹਿਤਾ ਨੇ ਕਿਹਾ ਕਲੱਬ ਮੈਨੇਜਮੈਂਟ ਦੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਬੰਧਕਾਂ ਵੱਲੋਂ ਉਕਤ ਸਮਾਗਮ ਕੀਤਾ ਗਿਆ ਸੀ। ਸ਼੍ਰੀ ਹਿੰਦੂ ਤਖ਼ਤ ਅਜਿਹੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਗਾ। ਜੇਕਰ ਪੁਲਿਸ ਨੇ ਛੇਤੀ ਸਖ਼ਤ ਕਾਰਵਾਈ ਨਾ ਕੀਤੀ ਤਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਸਬੰਧੀ ਸ਼੍ਰੀ ਹਿੰਦੂ ਤਖ਼ਤ ਜ਼ੋਰਦਾਰ ਪ੍ਰਦਰਸ਼ਨ ਕਰੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਚਾਰਕ ਰੋਹਿਤ ਸ਼ਰਮਾ, ਕਾਮਗਾਰ ਸੈਨਾ ਦੇ ਸੂਬਾ ਪ੍ਰਧਾਨ ਦਲਬੀਰ ਸੰਧੂ, ਹਿੰਦੂ ਸੁਰਕਸ਼ਾ ਸੰਮਤੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਨੁਰਾਗ ਪੰਡਿਤ, ਸੁਨੀਲ ਚੰਦਰ, ਮਨੋਜ ਬੱਤਰਾ, ਬੰਟੀ, ਬੀਰਾ ਰੁਸਤਮ ਤੇ ਹੋਰ ਧਰਮ ਪ੍ਰੇਮੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news