ਘਰ 'ਚ ਸੁੱਤੀਆਂ ਤਿੰਨ ਅੌਰਤਾਂ ਦੀਆਂ ਕੱਟੀਆਂ ਗੁੱਤਾਂ

Updated on: Sat, 12 Aug 2017 09:41 PM (IST)
  

ਜੇਐੱਨਐੱਨ, ਲੁਧਿਆਣਾ : ਢੰਡਾਰੀ ਖੁਰਦ ਸਥਿਤ ਜਗਦੀਸ਼ ਕਾਲੋਨੀ ਇਲਾਕੇ 'ਚ ਇਕ 26 ਸਾਲਾਂ ਮੁਟਿਆਰ ਦੀ ਅਣਪਛਾਤੀਆਂ ਅੌਰਤਾਂ ਨੇ ਗੁੱਤ ਕੱਟ ਦਿੱਤੀ। ਉਸ ਸਮੇਂ ਮੁਟਿਆਰ ਘਰ 'ਚ ਸੁੱਤੀ ਹੋਈ ਸੀ। ਗੁੱਤ ਕੱਟਦੇ ਸਮੇਂ ਮੁਟਿਆਰ ਨੇ ਰੋਲਾ ਪਾਇਆ ਤੇ ਕੱਟੀ ਗੁੱਤ ਵੇਖ ਕੇ ਉਹ ਬੇਹੋਸ਼ ਹੋ ਗਈ। ਰਿਸ਼ਤੇਦਾਰਾਂ ਨੇ ਉਸ ਨੂੰ ਹੋਸ਼ 'ਚ ਲਿਆਂਦਾ ਤਾਂ ਮੁਟਿਆਰ ਨੇ ਉਕਤ ਵਾਰਦਾਤ ਸਬੰਧੀ ਦੱਸਿਆ। ਰਿਸ਼ਤੇਦਾਰਾਂ ਨੇ ਇਸ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਚੌਕੀ ਢੰਡਾਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਜਗਦੀਸ਼ ਕਾਲੋਨੀ ਵਾਸੀ ਰੂਪਾ ਦੇਵੀ (26) ਸਵੇਰੇ 5 ਵਜੇ ਆਪਣੇ ਕਮਰੇ 'ਚ ਸੋ ਰਹੀ ਸੀ। ਇਸ ਦੌਰਾਨ ਉਸ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰ ਘਰ ਦੀ ਛੱਤ 'ਤੇ ਸੁੱਤੇ ਹੋਏ ਸੀ। ਰੂਪਾ ਦੇ ਚੀਕਣ ਦੀ ਆਵਾਜ਼ ਸੁਣ ਕੇ ਉਹ ਹੇਠਾਂ ਆਏ ਤਾਂ ਵੇਖਿਆ ਰੂਪਾ ਬੇਹੋਸ਼ ਸੀ ਤੇ ਉਸ ਦੀ ਗੁੱਤ ਕੱਟੀ ਪਈ ਸੀ। ਪੁੱਛਣ 'ਤੇ ਰੂਪਾ ਨੇ ਦੱਸਿਆ ਤਿੰਨ ਅੌਰਤਾਂ ਉਸ ਦੇ ਕਮਰੇ 'ਚ ਆਈਆਂ ਤਿੰਨਾਂ ਨੇ ਲਾਲ ਰੰਗ ਦੇ ਕਪੜੇ ਪਹਿਨੇ ਹੋਏ ਸੀ। ਉਨ੍ਹਾਂ ਤਿੰਨਾਂ ਨੇ ਜ਼ਬਰੀ ਉਸ ਦੀ ਗੁੱਤ ਕੱਟ ਦਿੱਤੀ। ਉਸ ਨੇ ਰੋਲਾ ਪਾਇਆ ਤਾਂ ਤਿੰਨੋਂ ਫ਼ਰਾਰ ਹੋ ਗਈਆਂ। ਕੱਟੀ ਗੁੱਤ ਵੇਖ ਕੇ ਉਹ ਬੇਹੋਸ਼ ਹੋ ਗਈ। ਰਿਸ਼ਤੇਦਾਰਾਂ ਨੇ ਰੂਪਾ ਨੂੰ ਨੇੜਲੇ ਹਸਪਤਾਲ ਪਹੁੰਚਾਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news