ਚੋਰਾਂ ਨੇ ਦਿਨ ਦਿਹਾੜੇ ਘਰ 'ਚ ਹੱਥ ਕੀਤਾ ਸਾਫ਼

Updated on: Sat, 12 Aug 2017 09:35 PM (IST)
  
local news

ਚੋਰਾਂ ਨੇ ਦਿਨ ਦਿਹਾੜੇ ਘਰ 'ਚ ਹੱਥ ਕੀਤਾ ਸਾਫ਼

ਪੱਤਰ ਪ੍ਰੇਰਕ, ਲੁਧਿਆਣਾ : ਲਾਡੋਵਾਲ ਵਿਖੇ ਇਕ ਘਰ 'ਚੋਂ ਚੋਰ ਨਕਦੀ, ਸੋਨਾ ਤੇ ਮੋਬਾਈਲ ਚੋਰੀ ਕਰਕੇ ਲੈ ਗਏ। ਘਰ ਮਾਲਕ ਵਿਸ਼ਾਲ ਆਹੂਜਾ ਨੇ ਲਾਡੋਵਾਲ ਪੁਲਿਸ ਨੂੰ ਦੱਸਿਆ ਕਿ ਉਹ 3 ਵਜੇ ਘਰੋਂ ਜਿਮ ਚਲਾ ਗਿਆ ਤੇ ਉਸ ਦੀ ਮਾਤਾ ਸਤਿਸੰਗ ਸੁਣਨ ਕਾਦੀਆਂ ਚਲੀ ਗਈ। ਜਦੋਂ 3.30 ਵਜੇ ਘਰ ਵਾਪਸ ਪਰਤਿਆ ਤਾਂ ਵੇਖਿਆ ਇਕ ਅਣਪਛਾਤਾ ਵਿਅਕਤੀ ਗਲੀ 'ਚੋਂ ਲੰਘ ਰਿਹਾ ਸੀ। ਉਸ ਨੂੰ ਰੋਕ ਕੇ ਪੁੱਿਛਆ ਤਾਂ ਉਸ ਨੇ ਦੱਸਿਆ ਉਹ ਕਬੂਤਰ ਫੜਣ ਆਇਆ ਸੀ। ਜਦੋਂ ਘਰ ਅੰਦਰ ਜਾ ਕੇ ਵੇਖਿਆ ਤਾਂ ਉਥੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰ ਘਰ 'ਚੋਂ 60 ਹਜ਼ਾਰ ਰੁਪਏ, ਅੱਧੇ ਤੋਲੇ ਸੋਨੇ ਦੀ ਮੁੰਦਰੀ ਤੇ ਮਹਿੰਗੇ ਮੋਬਾਈਲ ਚੋਰੀ ਹੋ ਗਏ। ਥਾਣਾ ਲਾਡੋਵਾਲ ਦੇ ਏਐੱਸਆਈ ਸੁਰਿੰਦਰ ਕੁਮਾਰ ਨੂੰ ਵਿਸ਼ਾਲ ਅਹੂਜਾ ਨੇ ਦੱਸਿਆ ਕਿ ਗਲੀ 'ਚ ਮਿਲੇ ਵਿਅਕਤੀ ਦੀ ਉਹ ਸ਼ਨਾਖਤ ਕਰ ਸਕਦਾ ਹੈ ਤੇ ਉਸ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਹੋਇਆ ਹੈ। ਲਾਡੋਵਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news