ਦੋ ਧਿਰਾਂ 'ਚ ਪਥਰਾਅ, ਗੱਡੀਆਂ ਦੀ ਭੰਨਤੋੜ

Updated on: Sat, 12 Aug 2017 09:25 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਥਾਣਾ ਜਮਾਲਪੁਰ ਅਧੀਨ ਰਮਨਦੀਪ ਕਾਲੋਨੀ ਵਿਖੇ ਦੋ ਧਿਰਾਂ ਦੇ ਸਮਰਥਕ ਆਪਸ 'ਚ ਭਿੜ ਗਏ, ਜਿਨ੍ਹਾਂ ਇਕ-ਦੂਜੇ 'ਤੇ ਭਾਰੀ ਪਥਰਾਅ ਕੀਤਾ। ਦੋਵਾਂ ਧਿਰਾਂ ਦੇ ਹਥਿਆਰਬੰਦ ਸਮਰਥਕਾਂ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਉਨ੍ਹਾਂ ਆਲੇ ਦੁਆਲੇ ਦੁਆਲੇ ਖੜ੍ਹੀਆਂ ਕਾਰਾਂ ਤੇ ਹੋਰ ਵਾਹਨਾਂ ਦੀ ਵੀ ਤੋੜਭੰਨ ਕੀਤੀ। ਇਸ ਮਾਮਲੇ 'ਚ ਪੁਲਿਸ ਨੇ ਲਗਪਗ ਦੋ ਦਰਜਨ ਨੌਜਵਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਿਕ ਅਜੇ ਇਸ ਮਾਮਲੇ 'ਚ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਹੈ। ਚੌਕੀ ਮੁੰਡੀਆਂ ਦੇ ਇੰਚਾਰਜ ਹਰਭਜਨ ਸਿੰਘ ਮੁਤਾਬਕ 9 ਅਗਸਤ ਨੂੰ ਦੋਨਾਂ ਧਿਰਾਂ ਵਿਚਾਲੇ ਕਿ੫ਸ਼ਨਾ ਕਾਲੋਨੀ 'ਚ ਲੜਾਈ ਹੋਈ ਸੀ। ਇਸ ਰੰਜਿਸ਼ 'ਚ ਦੋਵੇਂ ਧਿਰਾਂ ਦੇ ਸਮਰਥਕ ਰਮਨਦੀਪ ਕਾਲੋਨੀ 'ਚ ਇੱਕਠੇ ਹੋਏ ਤੇ ਭਿੜ ਪਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news