ਗੈਰਾਜ਼ 'ਚੋਂ ਚੋਰ ਉਡਾਇਆ ਸਾਮਾਨ

Updated on: Sat, 12 Aug 2017 08:41 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਵਿਸ਼ਵਕਰਮਾ ਨਗਰ ਮਾਡਲ ਟਾਊਨ ਸਥਿਤ ਜੀਪੀ ਮੋਟਰ ਦਾ ਚੋਰਾਂ ਨੇ 11 ਅਗਸਤ ਨੂੰ ਸਾਮਾਨ ਚੋਰੀ ਕਰ ਲਿਆ। ਉਕਤ ਮਾਮਲੇ 'ਚ ਜਾਣਕਾਰੀ ਦਿੰਦੇ ਮੁਰਾਦਪੁਰਾ ਵਾਸੀ ਗੁਰਮੁੱਖ ਸਿੰਘ ਨੇ ਦੱਸਿਆ ਉਸ ਦੀ ਦੁਕਾਨ 'ਚੋਂ ਚੋਰ ਨੇ ਟੂਟੀਆਂ, ਮੋਬਾਈਲ ਫੋਨ ਤੇ ਨਕਦੀ ਚੋਰੀ ਕਰ ਲਈ। ਜਦੋਂ ਸਵੇਰੇ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਇਹ ਵਾਰਦਾਤ ਅੰਜਾਮ ਕਰਨ ਵਾਲੇ ਦੀ ਸ਼ਨਾਖ਼ਤ ਦੀਪਕ ਵਾਸੀ ਅੰਬੇਡਕਰ ਨਗਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news