15 ਲੱਖ ਨਕਦੀ ਭਰਿਆ ਕਾਰੋਬਾਰੀ ਦਾ ਬੈਗ ਚੋਰੀ

Updated on: Sat, 12 Aug 2017 08:35 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਥ੫ੀਕੇ ਰੋਡ 'ਤੇ ਪੈਂਦੀ ਘੁੰਮਣ ਅਸਟੇਟ 'ਚ ਇਕ ਉਸਾਰੀ ਅਧੀਨ ਬਿਲਡਿੰਗ 'ਚੋਂ 15 ਲੱਖ ਦੀ ਨਕਦੀ ਚੋਰੀ ਹੋ ਗਈ। ਵਾਰਦਾਤ ਤੋਂ ਬਾਅਦ ਬਿਲਡਿੰਗ ਦੇ ਪਿਛਲੇ ਪਾਸਿਓਂ ਉਹ ਖ਼ਾਲੀ ਬੈਗ ਵੀ ਬਰਾਮਦ ਹੋ ਗਿਆ, ਜਿਸ 'ਚ 15 ਲੱਖ ਦੀ ਨਕਦੀ ਸੀ। ਇਸ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਪ੍ਰਾਪਰਟੀ ਕਾਰੋਬਾਰੀ ਸਚਿਨ ਅਰੋੜਾ ਨੇ ਦੱਸਿਆ ਉਹ ਘੁੰਮਣ ਅਸਟੇਟ 'ਚ ਇਕ ਕੋਠੀ ਬਣਵਾ ਕਹੇ ਸੀ। ਸ਼ੁੱਕਰਵਾਰ ਦੇਰ ਸ਼ਾਮ ਉਹ ਉਸਾਰੀ ਲਈ ਕਢਵਾਏ 15 ਲੱਖ ਰੁਪਏ ਉਥੇ ਲੈ ਕੇ ਆਏ। ਉਨ੍ਹਾਂ ਨਕਦੀ ਦਾ ਭੁਗਤਾਨ ਕੋਠੀ ਬਣਾਉਣ ਵਾਲਿਆਂ ਤੇ ਮਟੀਰੀਅਲ ਸਟੋਰ ਵਾਲੇ ਨੂੰ ਕਰਨਾ ਸੀ। ਅਰੋੜਾ ਨੇ ਦੱਸਿਆ ਉਨ੍ਹਾਂ ਨੋਟਾਂ ਨਾਲ ਭਰਿਆ ਬੈਗ ਉਸਾਰੀ ਅਧੀਨ ਕੋਠੀ ਦੀ ਨੁੱਕਰ 'ਚ ਰੱਖਿਆ ਤੇ ਆਪ ਕੋਠੀ ਦਾ ਨਿਰੀਖਣ ਕਰਨ ਉਪਰ ਚਲੇ ਗਏ।

ਅਰੋੜਾ ਮੁਤਾਬਕ 10 ਮਿੰਟ ਬਾਅਦ ਜਦੋਂ ਉਹ ਵਾਪਸ ਪਰਤੇ ਤਾਂ ਬੈਗ ਚੋਰੀ ਹੋ ਚੁੱਕਾ ਸੀ। ਸਚਿਨ ਨੇ ਦੱਸਿਆ ਜਦੋਂ ਬੈਗ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਬਿਲਡਿੰਗ ਦੇ ਪਿੱਛੇ ਖ਼ਾਲੀ ਪਲਾਟ 'ਚੋਂ ਮਿਲ ਗਿਆ। ਪਰ ਬੈਗ 'ਚ ਨਕਦੀ ਨਹੀਂ ਸੀ। ਇਸ ਮਾਮਲੇ 'ਚ ਥਾਣਾ ਸਦਰ ਮੁਖੀ ਨੇ ਦੱਸਿਆ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਪੂਰੀ ਜਾਂਚ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news