ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਪਰਚਾ

Updated on: Mon, 17 Jul 2017 11:14 PM (IST)
  

ਜੇਐੱਨਐੱਨ, ਲੁਧਿਆਣਾ : ਬਿਠੰਡਾ ਤੋਂ ਕਟਾਣੀ ਕਲਾਂ ਆਪਣੇ ਘਰ ਦੀ ਸਫ਼ਾਈ ਕਰਨ ਆਈ ਅੌਰਤ 'ਤੇ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਘਰ 'ਤੇ ਕਬਜ਼ੇ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਕੁੱਟਮਾਰ ਕਰਦੇ ਹੋਏ ਅੌਰਤ ਦੇ ਕਪੜੇ ਫਾੜ ਦਿੱਤੇ। ਉਸ ਦੇ ਰੋਲਾ ਪਾਉਣ 'ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਕੂਮਕਲਾਂ ਪੁਲਿਸ ਨੇ ਬਿਠੰਡਾ ਵਾਸੀ ਨਵਦੀਪ ਕੌਰ ਦੀ ਸ਼ਿਕਾਇਤ 'ਤੇ ਹਰਜਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਕੌਰ 'ਤੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਕਟਾਨੀ ਕਲਾਂ ਦੇ ਰਹਿਣ ਵਾਲੇ ਅੌਰਤ ਦੇ ਰਿਸ਼ਤੇਦਾਰ ਹਨ। ਨਵਦੀਪ ਕੌਰ ਨੇ ਦੱਸਿਆ ਉਹ ਬਿਠੰਡਾ ਦੀ ਰਹਿਣ ਵਾਲੀ ਹੈ। ਕਟਾਨੀ ਕਲਾਂ 'ਚ ਉਸ ਦਾ ਪੁਸ਼ਤੀ ਘਰ ਹੈ, ਜਿਸ ਦੀ ਦੇਖਰੇਖ ਲਈ ਉਹ ਆਉਂਦੀ ਹੈ। ਉਸ ਦਾ ਕਹਿਣਾ ਹੈ ਕਿ ਉਕਤ ਰਿਸ਼ਤੇਦਾਰ ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਐਤਵਾਰ ਨੂੰ ਜਦੋਂ ਉਹ ਘਰ ਦੀ ਸਫ਼ਾਈ ਕਰ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਕੁੱਟਮਾਰ ਕਰਕੇ ਉਸ ਦੇ ਕਪੜੇ ਫਾੜ ਦਿੱਤੇ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news