ਮਰਸੀਡੀਜ਼ ਕਾਂਡ; ਮੁਲਜ਼ਮ ਪਾਰਥ ਗੁਪਤਾ ਕਾਬੂ

Updated on: Mon, 17 Jul 2017 11:04 PM (IST)
  

ਜੇਐੱਨਐੱਨ, ਲੁਧਿਆਣਾ : ਫਿਰੋਜ਼ਪੁਰ ਰੋਡ ਸਥਿਤ ਗਡਵਾਸੂ ਨੇੜੇ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਦੀ ਲਪੇਟ 'ਚ ਆਉਣ ਕਾਰਨ ਹੋਈਆਂ ਤਿੰਨ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਮੁਲਜ਼ਮ ਕਾਰ ਚਾਲਕ ਪਾਰਥ ਗੁਪਤਾ ਨੂੰ ਥਾਣਾ ਪੀਏਯੂ ਦੀ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਪਰ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਗਲਤ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਜਦਕਿ ਦੂਜੇ ਨੌਜਵਾਨ 'ਤੇ ਪਰਚਾ ਹੋਣਾ ਚਾਹੀਦਾ ਸੀ।

ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਥਾਣੇ 'ਚ ਸੁਣਵਾਈ ਨਹੀਂ ਹੋਈ ਤਾਂ ਮੰਗਲਵਾਰ ਸੀਪੀ ਆਰਐੱਨ ਢੋਕੇ ਨੂੰ ਮਿਲਣਗੇ ਤੇ ਨਿਰਪੱਖ ਕਾਰਵਾਈ ਦੀ ਮੰਗ ਕਰਨਗੇ। ਪਰ ਪੁਲਿਸ ਇਹ ਮੰਨਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਸਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ।

ਦੋਸ਼ ਲਗਾਉਂਦੇ ਹੋਏ ਮਿ੍ਰਤਕ ਮਧੂ ਸ਼ਰਮਾ ਦੇ ਦੋਸਤ ਅਲੀ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਜਿਸ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ ਉਹ ਨਹੀਂ ਹੈ। ਪੁਲਿਸ ਨੇ ਉਸ ਨੂੰ ਬਦਲਿਆ ਹੈ। ਇਸ ਸਬੰਧੀ ਉਹ ਮੰਗਲਵਾਰ ਸੀਪੀ ਨੂੰ ਮਿਲਣਗੇ ਤੇ ਉਨ੍ਹਾਂ ਤੋਂ ਇਨਸਾਫ਼ ਦੀ ਮੰਗ ਕਰਨਗੇ। ਜੇਕਰ ਕੁਝ ਨਾ ਹੋਇਆ ਤਾਂ ਉਹ ਪ੍ਰਦਰਸ਼ਨ ਕਰਨਗੇ।

ਉਧਰ, ਥਾਣਾ ਇੰਚਾਰਜ ਬਿ੍ਰਜ ਮੋਹਨ ਨੇ ਦੱਸਿਆ ਮਰਸੀਡੀਜ਼ ਚਲਾ ਰਹੇ ਮੁਲਜ਼ਮ ਪਾਰਥ ਗੁਪਤਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਪੁੱਛਗਿੱਛ ਦੌਰਾਨ ਕਬੂਲਿਆ ਹੈ ਕਿ ਉਹ ਤੇਜ਼ ਰਫ਼ਤਾਰ ਕਾਰ ਚਲਾ ਰਿਹਾ ਸੀ, ਜਿਥੇ ਰਾਹ 'ਚ ਉਸ ਨੇ ਸਕੂਟਰ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਪਰਿਵਾਰ ਵੱਲੋਂ ਲਗਾਏ ਦੋਸ਼ ਬੇਬੁਨਿਆਦ ਹਨ।

ਜਿਕਰਯੋਗ ਹੈ ਕਿ ਸ਼ਨਿਚਰਵਾਰ ਰਾਤ ਸਕੂਟਰ ਸਵਾਰ ਮਧੂ ਸ਼ਰਮਾ, ਭਗਵੰਤ ਸਿੰਘ ਤੇ ਅਜਮੀਨ ਘਰ ਜਾ ਰਹੇ ਸੀ, ਜਿਥੇ ਫਿਰੋਜ਼ਪੁਰ ਰੋਡ 'ਤੇ ਗਡਵਾਸੂ ਨੇੜੇ ਮਰਸੀਡੀਜ਼ ਕਾਰ ਸਵਾਰ ਪਾਰਥ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਦੋ ਜਣਿਆਂ ਦੀ ਮੌਕੇ 'ਤੇ ਅਤੇ ਤੀਜੇ ਦੀ ਹਸਪਤਾਲ ਪੁੱਜਣ 'ਤੇ ਮੌਤ ਹੋ ਗਈ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news