ਪਹਿਲੇ ਦਿਨ ਦਿਸਿਆ ਨਾਨ ਮੈਡੀਕਲ ਸਟੀਰਮ 'ਚ ਉਤਸ਼ਾਹ

Updated on: Mon, 17 Jul 2017 09:51 PM (IST)
  
local news

ਪਹਿਲੇ ਦਿਨ ਦਿਸਿਆ ਨਾਨ ਮੈਡੀਕਲ ਸਟੀਰਮ 'ਚ ਉਤਸ਼ਾਹ

ਜੇਐੱਨਐੱਨ, ਲੁਧਿਆਣਾ : ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਸੋਮਵਾਰ ਤੋਂ ਸ਼ੁਰੂ ਹੋਈ ਕੌਂਸਲਿੰਗ ਪ੍ਰਕਿਰਿਆ ਦੇ ਪਹਿਲੇ ਦਿਨ ਜ਼ਿਲ੍ਹਾ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਲਈ ਨਾਨ ਮੈਡੀਕਲ ਸਟਰੀਮ ਲਈ ਵਿਦਿਆਰਥੀਆਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ। ਪਹਿਲੇ ਦਿਨ ਤਕ ਗੱਲ ਜੇਕਰ ਕੁੜੀਆਂ ਤੇ ਮੁੰਡਿਆਂ ਦੀ ਸਟਰੀਮ ਮੁਤਾਬਕ ਕਰੀਏ ਤਾਂ ਦੋਵੇਂ ਵਰਗਾਂ 'ਚ ਸਭ ਤੋਂ ਵੱਧ ਸੀਟਾਂ ਨਾਨ ਮੈਡੀਕਲ ਸਟਰੀਮ ਦੀਆਂ ਭਰੀਆਂ ਗਈਆਂ।

ਸਥਾਨਕ ਪੀਏਯੂ ਸਰਕਾਰੀ ਸਕੂਲ 'ਚ ਸਵੇਰੇ 10.30 ਵਜੇ ਮੈਰੀਟੋਰੀਅਸ ਸਕੂਲ 'ਚ ਦਾਖ਼ਲੇ ਲਈ ਕੌਂਸਲਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ। ਵਿਦਿਆਰਥੀ ਆਪਣੇ ਮਾਪਿਆਂ ਨਾਲ ਕੌਂਸਲਿੰਗ ਪ੍ਰਕਿਰਿਆ ਲਈ ਪੁੱਜੇ। ਉਧਰ, ਸੂਬੇ 'ਚ 10ਵੀਂ 'ਚ ਟਾਪ ਕਰਨ ਵਾਲੀ ਸ਼ਰੂਤੀ ਸੇਮਵਾਲ ਨੇ ਲੁਧਿਆਣਾ ਮੈਰੀਟੋਰੀਅਸ ਸਕੂਲ 'ਚ ਨਾਨ ਮੈਡੀਕਲ ਸਟਰੀਮ 'ਚ ਦਾਖ਼ਲਾ ਲਿਆ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਸ਼ੀਸ਼ ਕੁਮਾਰ ਵੀ ਕੌਂਸਲਿੰਗ ਪ੍ਰਕਿਰਿਆ ਦੌਰਾਨ ਮੌਜੂਦ ਰਹੇ।

ਐੱਮਆਈਐੱਸ ਕੋਆਰਡੀਨੇਟਰ ਵਿਸ਼ਾਲ ਕੁਮਾਰ ਨੇ ਦੱਸਿਆ ਕੌਂਸਲਿੰਗ ਪ੍ਰਕਿਰਿਆ ਦੇ ਪਹਿਲੇ ਦਿਨ ਲੁਧਿਆਣਾ ਤੋਂ 34 ਕੁੜੀਆਂ ਤੇ 23 ਮੁੰਡਿਆਂ ਸਮੇਤ ਕੁੱਲ 57 ਵਿਦਿਆਰਥੀਆਂ ਨੂੰ ਸੱਦਿਆ ਗਿਆ, ਜਿਨ੍ਹਾਂ 'ਚ 4 ਕੁੜੀਆਂ ਤੇ ਇਕ ਮੁੰਡਾ ਗ਼ੈਰਹਾਜ਼ਰ ਰਿਹਾ।

ਪਹਿਲੇ ਦਿਨ ਮੁੰਡਿਆਂ ਦੀ ਕੌਂਸਲਿੰਗ ਪ੍ਰਕਿਰਿਆ 1.30 ਵਜੇ ਹੀ ਸਮਾਪਤ ਹੋ ਗਈ। ਜਦਕਿ ਕੁੜੀਆਂ ਦੀ 3 ਵਜੇ ਤਕ ਜਾਰੀ ਰਹੀ। ਸੂਬੇ ਭਰ 'ਚ ਮੈਰੀਟੋਰੀਅਸ ਸਕੂਲ ਲਈ ਸ਼ੁਰੂ ਕੀਤੀ ਕੌਂਸਲਿੰਗ ਪ੍ਰਕਿਰਿਆ ਦੇ ਪਹਿਲੇ ਦਿਨ ਲੁਧਿਆਣਾ ਮੈਰੀਟੋਰੀਅਸ ਸਕੂਲ 'ਚ ਕੁੜੀਆਂ ਦੀਆਂ 52 ਸੀਟਾਂ ਭਰੀਆਂ ਜਾ ਚੁੱਕੀਆਂ ਹਨ। ਇਸ ਤਰ੍ਹਾਂ ਮੁੰਡਿਆਂ ਦੀਆਂ 26 ਸੀਟਾਂ ਭਰੀਆਂ ਗਈਆਂ। ਮੰਗਲਵਾਰ ਨੂੰ ਕੌਂਸਲਿੰਗ ਲਈ ਲੁਧਿਆਣਾ ਸੈਂਟਰ ਤੋਂ 20 ਮੁੰਡਿਆਂ ਤੇ 39 ਕੁੜੀਆਂ ਨੂੰ ਸੱਦਿਆ ਗਿਆ ਹੈ।

--- ਲੁਧਿਆਣਾ 'ਚ ਭਰੀਆਂ ਸੀਟਾਂ ਦਾ ਬਿਓਰਾ

-- ਸਟਰੀਮ : ਸੀਟਾਂ (ਕੁੜੀਆਂ)

- ਕਾਮਰਸ : 4

- ਮੈਡੀਕਲ : 8

- ਨਾਨ ਮੈਡੀਕਲ : 40

- ਕੁੱਲ ਸੀਟਾਂ : 52

--- ਸਟਰੀਮ : ਸੀਟਾਂ (ਮੁੰਡੇ)

- ਕਾਮਰਸ : 4

- ਮੈਡੀਕਲ : 3

- ਨਾਨ ਮੈਡੀਕਲ : 19

- ਕੁੱਲ ਸੀਟਾਂ : 26

-- ਪੰਜ ਵਿਦਿਆਰਥੀਆਂ ਵੱਲੋਂ ਦਾਖ਼ਲਾ ਲੈਣ ਤੋਂ ਇਨਕਾਰ

ਕੌਂਸਲਿੰਗ ਪ੍ਰਕਿਰਿਆ ਦੇ ਪਹਿਲੇ ਦਿਨ 4 ਕੁੜੀਆਂ ਤੇ ਇਕ ਮੰਡਾ ਗ਼ੈਰਹਾਜ਼ਰ ਰਹੇ, ਜਿਸ ਕਾਰਨ ਵਿਭਾਗ ਵੱਲੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ। ਪਰ ਵਿਦਿਆਰਥੀਆਂ ਵੱਲੋਂ ਮੈਰੀਟੋਰੀਅਸ ਸਕੂਲ 'ਚ ਦਾਖ਼ਲਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਕਿਹਾ ਉਨ੍ਹਾਂ ਦੂਜੇ ਸਕੂਲ 'ਚ ਦਾਖ਼ਲਾ ਲੈ ਲਿਆ ਹੈ।

-- ਮਾਪਿਆਂ ਲਈ ਕੀਤਾ ਗਿਆ ਪ੍ਰਬੰਧ

ਪੀਏਯੂ ਸਰਕਾਰੀ ਸਕੂਲ 'ਚ ਜਿਥੇ ਮੁੰਡੇ ਤੇ ਕੁੜੀਆਂ ਦੀ ਪ੍ਰਕਿਰਿਆ ਵੱਖ-ਵੱਖ ਚੱਲੀ। ਉਥੇ, ਵਿਦਿਆਰਥੀਆਂ ਨਾਲ ਆਏ ਮਾਪਿਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਕੂਲ ਦੇ ਹਾਲ 'ਚ ਮਾਪਿਆਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news