ਹਾਲੇ ਤਕ ਸਿਰਫ 2300 ਰੇਹੜੀ-ਫੜੀਆਂ ਦਾ ਹੋਇਆ ਸਰਵੇਖਣ

Updated on: Mon, 17 Jul 2017 09:28 PM (IST)
  

ਜੇਐੱਨਐੱਨ, ਲੁਧਿਆਣਾ : ਸਟਰੀਟ ਵੈਂਡਰ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ 'ਚ ਸਾਫ਼ ਹੋਇਆ ਹੈ ਕਿ ਹਾਲੇ ਤਕ ਲਗਪਗ 2300 ਸਟਰੀਟ ਵੈਂਡਰਾਂ ਦਾ ਸਰਵੇ ਹੋ ਚੁੱਕਾ ਹੈ। ਮੀਟਿੰਗ ਜੁਆਇੰਟ ਕਮਿਸ਼ਨਰ ਸਤਵੰਤ ਸਿੰਘ ਦੀ ਅਗਵਾਈ ਹੇਠ ਜ਼ੋਨ-ਡੀ 'ਚ ਹੋਈ।

ਮੀਟਿੰਗ 'ਚ ਸ਼ਹਿਰ ਦੇ ਵੈਂਡਰਾਂ ਦੇ ਹੁਣ ਤਕ ਹੋਏ ਸਰਵੇ ਬਾਰੇ ਸਰਵੇ ਕਰਨ ਵਾਲੇ ਹਰਿਆਣਾ ਨਵਯੁਵਕ ਕਲਾ ਸੰਗਮ (ਐੱਚਐੱਨਕੇਐੱਸ) ਨੇ ਜਾਣਕਾਰੀ ਦਿੱਤੀ। ਹੁਣ ਤਕ ਲਗਪਗ 2300 ਸਟਰੀਟ ਵੈਂਡਰਾਂ ਦਾ ਸਰਵੇ ਪੂਰਾ ਹੋ ਚੁੱਕਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕੰਮ ਦਾ ਸਰਵੇ ਕਾਫੀ ਹੋਲੀ ਚੱਲ ਰਿਹਾ ਹੈ। ਇਹ ਸਰਵੇ ਹਾਲੇ ਸਿਰਫ ਜ਼ੋਨ-ਡੀ 'ਚ ਹੀ ਕੀਤਾ ਗਿਆ ਹੈ।

ਸਰਵੇ ਕੰਪਨੀਆਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਵੈਂਡਰ ਗ਼ਲਤਫਹਿਮੀ ਦਾ ਸ਼ਿਕਾਰ ਹੋ ਕੇ ਆਪਣੀ ਜਾਣਕਾਰੀ ਨਹੀਂ ਦੇ ਰਹੇ। ਇਸ ਨਾਲ ਵਿਵਾਦ ਹੋ ਰਹੇ ਹਨ। ਇਸ 'ਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਸਬੰਧੀ ਕਮੇਟੀ ਦੇ ਮੈਂਬਰ ਮਦਦ ਕਰਨਗੇ। ਕੰਪਨੀ ਕਿੱਥੇ ਸਰਵੇ ਕਰੇਗੀ ਜੇਕਰ ਦੋ ਦਿਨ ਪਹਿਲਾਂ ਜਾਣਕਾਰੀ ਦੇ ਦੇਣ। ਹੁਣ ਸਰਵੇ ਤੋਂ ਪਹਿਲਾਂ ਇਸ ਦੀ ਜਾਣਕਾਰੀ ਨਿਗਮ ਅਧਿਕਾਰੀਆਂ ਤੇ ਕਮੇਟੀ ਨੂੰ ਦਿੱਤੀ ਜਾਵੇਗੀ।

ਮੀਟਿੰਗ 'ਚ ਜੁਆਇੰਟ ਕਮਿਸ਼ਨਰ ਸਰਵੇ ਕਰਨ ਵਾਲੇ ਮੁਲਾਜ਼ਮਾਂ ਦੀ ਜਾਣਕਾਰੀ ਤੇ ਉਨ੍ਹਾਂ ਦੀ ਡਰੈੱਸ ਫਿਕਸ ਕਰਨ ਤੇ ਪਛਾਣ ਪੱਤਰ ਦੇਣ ਨੂੰ ਕਿਹਾ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਹੋ ਸਕੇ।

ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਟਾਈਗਰ ਸਿੰਘ ਨੇ ਕਿਹਾ ਕਿ ਯੂਨੀਅਨ ਸਰਵੇ ਦੇ ਕੰਮ 'ਚ ਮਦਦ ਕਰਨ ਲਈ ਤਿਆਰ ਹੈ। ਜੋ ਨਿਯਮ ਸਰਕਾਰ ਨੇ ਤੈਅ ਕੀਤੇ ਹਨ, ਉਸ ਦੇ ਮੁਤਾਬਕ ਇਸ ਨੂੰ ਲਾਗੂ ਕੀਤਾ ਜਾਵੇ। ਮੀਟਿੰਗ 'ਚ ਕਮੇਟੀ ਮੈਂਬਰ ਕੌਂਸਲਰ ਨਰਿੰਦਰ ਕਾਲਾ, ਇੰਦਰ ਅਗਰਵਾਲ, ਮਨਦੀਪ ਕੌਰ ਤੇ ਹੋਰ ਨਿਗਮ ਅਧਿਕਾਰੀ ਸ਼ਾਮਲ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news