ਸ਼ਿਵਲਿੰਗ 'ਤੇ ਜਲਾਭਿਸ਼ੇਕ ਤੇ ਰੁਦਰਾਭਿਸ਼ੇਕ ਕਰਕੇ ਮੰਗੀ ਸੁੱਖ ਸਮਰਿਧੀ ਦੀ ਕਾਮਨਾ

Updated on: Mon, 17 Jul 2017 09:17 PM (IST)
  
local news

ਸ਼ਿਵਲਿੰਗ 'ਤੇ ਜਲਾਭਿਸ਼ੇਕ ਤੇ ਰੁਦਰਾਭਿਸ਼ੇਕ ਕਰਕੇ ਮੰਗੀ ਸੁੱਖ ਸਮਰਿਧੀ ਦੀ ਕਾਮਨਾ

ਜੇਐੱਨਐੱਨ, ਲੁਧਿਆਣਾ : ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸਾਉਣ ਮਹੀਨੇ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਰਹੀ। ਸ਼ਰਧਾਲੂ ਸਵੇਰ ਤੋਂ ਹੀ ਸ਼ਿਵਲਿੰਗ ਦਾ ਜਲਾਭਿਸ਼ੇਕ, ਦੁੱਧ, ਦਹੀ, ਬੇਲਪੱਤਰੀ ਚੜ੍ਹਾ ਰਹੇ ਸੀ। ਉਥੇ ਦੂਜੇ ਪਾਸੇ ਮੰਦਰ ਕੰਪਲੈਕਸ 'ਚ ਮਹਾਮੰਤਰਾਂ ਦਾ ਜਾਪ ਤੇ ਸਤਿਸੰਗ ਵੀ ਜਾਰੀ ਰਹੇ।

ਇਸ ਲੜੀ 'ਚ ਦਰੇਸੀ ਸਥਿਤ ਵੇਦ ਮੰਦਰ 'ਚ ਵੇਦਾਚਾਰਿਆ ਸਵਾਮੀ ਨਿਗਮ ਬੋਧ ਤੀਰਥ ਵੱਲੋਂ ਸਾਉਣ ਮਹੀਨੇ ਦਾ ਸੋਮਵਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਅਚਾਰਿਆ ਸੱਤਿਅਨਰਾਇਣ ਬ੍ਰਾਹਮਣ ਮੰਡਲੀ, ਬਿ੍ਰਜਭੂਸ਼ਣ ਮੰਡਲੀ ਵੱਲੋਂ ਭਗਵਾਨ ਭੋਲੇ ਦਾ ਰੁਦਰਾਭਿਸ਼ੇਕ ਕਰਕੇ ਸੁੱਖ ਸਮਰਿਧੀ ਦੀ ਮੰਗਲ ਕਾਮਨਾ ਕੀਤੀ। ਇਸ ਮੌਕੇ ਸਵਾਮੀ ਨਿਗਮ ਬੋਧ ਤੀਰਥ ਨੇ ਦੱਸਿਆ ਭਗਵਾਨ ਸ਼ਿਵ ਨੂੰ ਸੋਮਵਾਰ ਸਭ ਤੋਂ ਪਿਆਰਾ ਹੈ। ਕਿਉਂਕਿ ਇਹ ਚੰਦਰਮਾ ਦਾ ਦਿਨ ਮੰਨਿਆ ਜਾਂਦਾ ਹੈ। ਚੰਦਰ ਭਗਵਾਨ ਸ਼ਿਵ ਦੇ ਨੇਤਰ ਹਨ ਤੇ ਉਨ੍ਹਾਂ ਦਾ ਦੂਜਾ ਨਾਮ ਸੋਮ ਹੈ। ਇਸ ਲਈ ਸੋਮਵਾਰ ਦਾ ਵਰਤ ਰੱਖਣ ਨਾਲ ਸਾਰੇ ਸਰੀਰਿਕ, ਮਾਨਸਿਕ ਤੇ ਆਰਥਿਕ ਕਸ਼ਟ ਦੂਰ ਹੁੰਦੇ ਹਨ। ਇਸ ਮੌਕੇ ਸਵਾਮੀ ਪ੍ਰਣਵਾਨੰਦ ਤੀਰਥ, ਸਵਾਮੀ ਦੇਵੇਸ਼ਵਰਾਨੰਦ ਤੀਰਥ, ਸਤੀਸ਼ ਅਰੋੜਾ, ਹਰੀਓਮ ਸਹਿਗਲ, ਪੰਡਤ ਦੀਪ ਵਸ਼ਿਸ਼ਠ, ਅਚਾਰਿਆ ਸੱਤਿਆ ਨਾਰਾਇਣ, ਪਵਨ ਦੀਦੀ ਆਦਿ ਹਾਜ਼ਰ ਸਨ।

-- ਸ਼ਿਵ ਭਗਤਾਂ ਨੇ ਮੁਕਤੇਸ਼ਵਰ ਧਾਮ 'ਚ ਕੀਤੀ ਪੂਜਾ

ਸ਼੍ਰੀ ਮੁਕਤੇਸ਼ਵਰ ਧਾਮ 'ਚ ਸ਼ਿਵ ਵੈਲਫੇਅਰ ਸੁਸਾਇਟੀ ਮੈਂਬਰਾਂ ਨੇ ਭੋਲੇ ਦਾ ਮਹਾਭਿਸ਼ੇਕ ਕਰਕੇ ਸੁੱਖ ਸਮਰਿਧੀ ਦੀ ਮੰਗਲਕਾਮਨਾ ਕੀਤੀ। ਸਭ ਤੋਂ ਪਹਿਲਾਂ ਬਿੱਟੂ ਗੁੰਬਰ ਤੇ ਪੰਡਤ ਸੁਰੇਸ਼ ਦੀ ਅਗਵਾਈ ਹੇਠ ਅਮਰਨਾਥ ਯਾਤਰਾ 'ਤੇ ਮਾਰੇ ਗਏ ਯਾਤਰੀਆਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਬਿੱਟੂ ਗੁੰਬਰ, ਸੁਖਬੀਰ ਸਿੰਘ, ਕਮਲ ਸ਼ਰਮਾ, ਇੰਦਰਜੀਤ ਪੰਮਾ, ਰਾਜੂ ਗੁੰਬਰ, ਰਾਮਚੰਦਰ ਬੰਗਾਲੀ, ਲਵਲੀ ਜੱਗੀ, ਅਜੇ ਸ਼ਰਮਾ ਆਦਿ ਹਾਜ਼ਰ ਸਨ।

-- ਸੇਵਕ ਮੰਡਲ ਵੱਲੋਂ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਹੰਤ ਨਾਰਾਇਣ ਪੁਰੀ ਤੇ ਮਹੰਤ ਦਿਨੇਸ਼ ਪੁਰੀ ਦੀ ਪ੍ਰਧਾਨਗੀ ਹੇਠ ਭਗਵਾਨ ਸ਼ਿਵ ਦਾ ਮਹਾਭਿਸ਼ੇਕ ਕੀਤਾ ਗਿਆ। ਇਸ ਦੌਰਾਨ ਸੇਵਕ ਮੰਡਲ ਸ਼ਰਧਾਲੂਆਂ ਵੱਲੋਂ ਗੰਗਾ ਜਲ, ਬੇਲਪੱਤਰ, ਭੰਗ, ਧਤੂਰਾ, ਦੁੱਧ, ਫੁੱਲ, ਸ਼ਹਿਦ ਆਦਿ ਨਾਲ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕੀਮਤੀ ਲਾਲ ਜੈਨ ਨੇ ਦੱਸਿਆ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕਰਨ ਨਾਲ ਸਾਰੇ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ। ਇਸ ਮਹੀਨੇ 'ਚ ਜੋ ਜੀਵ ਪਵਿੱਤਰ ਸ਼ਿਵਲਿੰਗ 'ਤੇ ਜਲ ਤੇ ਬੇਲਪੱਤਰੀ ਭੇਟ ਕਰਦਾ ਹੈ ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਜੋਨੀ ਗੁਪਤਾ, ਸਚਿਨ ਜੈਨ, ਤਰਸੇਮ ਲਾਲ, ਦੀਪਕ ਅਰੋੜਾ ਹਾਜ਼ਰ ਸਨ।

ਸ਼ਿਵਪੁਰੀ ਸਥਿਤ ਟੂਟੀਆਂ ਵਾਲਾ ਮੰਦਰ 'ਚ ਸਵਾਮੀ ਹਰੀਸ਼ ਪੁਰੀ, ਸਵਾਮੀ ਗਣੇਸ਼ ਪੁਰੀ ਨੇ ਆਏ ਸ਼ਰਧਾਲੂਆਂ ਨੂੰ ਸ਼ਿਵ ਅਰਾਧਨਾ ਲਈ ਪ੍ਰੇਰਤ ਕੀਤਾ। ਇਸ ਮੌਕੇ ਸਵਾਮੀ ਹਰੀਸ਼ ਪੁਰੀ ਨੇ ਦੱਸਿਆ ਸਾਉਣ ਮਹੀਨੇ 'ਚ ਵਰਤ ਰੱਖਣ ਤੇ ਸ਼ਿਵ ਪੂਜਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਚੇਅਰਮੈਨ ਉਮਾਦੱਤ ਸ਼ਰਮਾ, ਪ੍ਰਧਾਨ ਵੇਦ ਪ੍ਰਕਾਸ਼ ਸ਼ਰਮਾ, ਤਰਸੇਮ ਲਾਲ ਅਗਰਵਾਲ, ਰਣਧੀਰ ਵਿੱਗ, ਲਾਲ ਚੰਦ ਖੁਰਾਨਾ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news