ਮੋਹਾਲੀ ਗਿਆ ਨੌਜਵਾਨ ਰਾਹ 'ਚੋਂ ਹੋਇਆ ਲਾਪਤਾ

Updated on: Mon, 17 Jul 2017 08:34 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਤੋਂ ਮੋਹਾਲੀ ਗਿਆ ਨੌਜਵਾਨ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ। ਇਸ ਮਾਮਲੇ 'ਚ ਥਾਣਾ-7 ਦੀ ਪੁਲਿਸ ਨੇ 39 ਸੈਕਟਰ ਵਾਸੀ ਇਕਾਈ ਹਸਪਤਾਲ ਦੇ ਠੇਕੇਦਾਰ ਸੁਰਿੰਦਰ ਕੁਮਾਰ ਦੇ ਬਿਆਨ 'ਤੇ ਅਣਪਛਾਤੇ ਅਗਵਾਕਾਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਨੇ ਦੱਸਿਆ ਉਸ ਦੇ ਕੋਲ ਝਾਰਖੰਡ ਵਾਸੀ ਸੁਲੇਮਾਨ ਕੰਮ ਕਰਦਾ ਸੀ। 6 ਜੁਲਾਈ ਨੂੰੁ 23 ਸਾਲਾਂ ਦਾ ਇਹ ਨੌਜਵਾਨ ਮੋਹਾਲੀ ਲੇਬਰ ਦਾ ਕੰਮ ਕਰਨ ਗਿਆ। ਉਸ ਨੇ ਸਮਰਾਲਾ ਚੌਕ 'ਚੋਂ ਬੱਸ ਫੜੀ ਪਰ ਉਹ ਮੋਹਾਲੀ ਨਹੀਂ ਪੁੱਜਾ। ਠੇਕੇਦਾਰ ਨੂੰ ਖਦਸ਼ਾ ਹੈ ਕਿ ਨੌਜਵਾਨ ਨੂੰੂ ਕਿਸੇ ਨੇ ਅਗਵਾ ਕਰ ਲਿਆ ਹੈ। ਥਾਣਾ-7 ਦੀ ਪੁਲਿਸ ਨੇ ਸੁਰਿੰਦਰ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news