ਉਲਾਂਭਾ ਦੇਣ ਗਈ ਮੁਟਿਆਰ ਦੀ ਕੀਤੀ ਕੁੱਟਮਾਰ

Updated on: Mon, 17 Jul 2017 08:28 PM (IST)
  

ਪੱਤਰ ਪ੍ਰੇਰਕ, ਲੁਧਿਆਣਾ : ਤਾਜਪੁਰ ਰੋਡ 'ਤੇ ਪੈਂਦੇ ਇਲਾਕੇ 'ਚ ਸਥਿਤ ਪਿੰਡ ਦੀ ਮੁਟਿਆਰ ਦੀ ਪਿੰਡ ਦੇ ਸਰਪੰਚ ਤੇ ਉਸ ਦੇ ਪੁੱਤਰ ਨੇ ਕੁੱਟਮਾਰ ਕਰ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਾਜਪੁਰ ਰੋਡ 'ਤੇ ਪੈਂਦੇ ਪਿੰਡ ਭੂਖੜੀ ਕਲਾਂ ਵਾਸੀ ਮੁਟਿਆਰ ਨੇ ਦੱਸਿਆ ਉਨ੍ਹਾਂ ਦੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਵੱਲੋਂ ਗਲੀ 'ਚ ਬਿਜਲੀ ਦੀ ਤਾਰ ਪੁਆਈ ਜਾ ਰਹੀ ਸੀ ਤਾਂ ਇਸ ਦੌਰਾਨ ਉਕਤ ਸਰਪੰਚ ਦੇ ਪੁੱਤਰ ਕਰਮਦੀਪ ਸਿੰਘ ਨੇ ਉਸ ਦੇ ਭਰਾ ਨੂੰ ਮਸ਼ੀਨ 'ਤੇ ਚੜ੍ਹਾ ਦਿੱਤਾ ਤੇ ਅਣਗਹਿਲੀ ਕਾਰਨ ਉਸ ਦਾ ਭਰਾ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ।

ਉਸ ਨੂੰ ਇਲਾਜ ਲਈ ਚੰਡੀਗੜ੍ਹ ਸਥਿਤ ਪੀਜੀਆਈ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜੋ ਕਿ ਉਥੇ ਜ਼ੇਰੇ ਇਲਾਜ ਹੈ। ਮੁਟਿਆਰ ਮੁਤਾਬਕ ਇਸ ਗੱਲ ਸਬੰਧੀ ਜਦੋਂ ਉਹ ਸਰਪੰਚ ਘਰ ਉਲਾਭਾਂ ਲੈ ਕੇ ਗਏ ਤਾਂ ਸਰਪੰਚ ਤੇ ਉਸ ਦੇ ਪੁੱਤਰ ਨੇ ਉਨ੍ਹਾਂ ਦੀ ਕਥਿਤ ਕੁੱਟਮਾਰ ਕੀਤੀ।

ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਤਫ਼ਤੀਸ਼ੀ ਅਫਸਰ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਥਾਣਾ ਸਾਹਨੇਵਾਲ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news