ਇਸ ਵਾਰ ਝੋਨੇ 'ਚ ਨਹੀਂ ਚੱਲ ਸਕਣਗੀਆਂ ਪੁਰਾਣੀਆਂ ਕੰਬਾਇਨਾਂ

Updated on: Mon, 17 Jul 2017 05:18 PM (IST)
  

ਸਟਾਫ ਰਿਪੋਰਟਰ, ਅੰਮਿ੫ਤਸਰ : ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਸਾੜਨ ਤੋਂ ਰੋਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੋਜ ਕੀਤੀ ਗਈ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਵਾਲੀਆਂ ਕੰਬਾਇਨਾਂ ਹੀ ਇਸ ਵਾਰ ਝੋਨੇ ਦੀ ਕਟਾਈ ਕਰ ਸਕਣਗੀਆਂ, ਕਿਉਂਕਿ ਜ਼ਿਲ੍ਹਾ ਮੈਜਿਸਟਰੇਟ ਨੇ ਪੁਰਾਣੀ ਤਕਨੀਕ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਗਏ ਹੁਕਮਾਂ 'ਚ ਜ਼ਿਲ੍ਹਾ ਮੈਜਿਸਟਰੇਟ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਸੁਪਰੀਮ ਕੋਰਟ, ਰਾਸ਼ਟਰੀ ਗਰੀਨ ਟਿ੫ਬਿਊਨਲ, ਦਿੱਲੀ ਹਾਈਕੋਰਟ ਤੇ ਹੋਰ ਅਦਾਲਤਾਂ 'ਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮੁੱਦੇ 'ਤੇ ਚੱਲ ਰਹੇ ਵੱਖ-ਵੱਖ ਕੇਸਾਂ ਦੇ ਅਧਾਰ 'ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਮੁੱਦੇ 'ਤੇ ਖੋਜ ਕਰਨ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਵੱਲੋਂ ਕੀਤੀ ਗਈ ਤਕਨੀਕ, ਜਿਸ ਨੂੰ ਸੁਪਰ ਸਟਰਾਅ ਮੈਨਜਮੈਂਟ ਸਿਸਸਟ' ਦਾ ਨਾਂਅ ਦਿੱਤਾ ਗਿਆ ਹੈ, ਲੱਗੀਆਂ ਮਸ਼ੀਨਾਂ ਨੂੰ ਝੋਨਾ ਕੱਟਣ ਦੀ ਆਗਿਆ ਹੋਵੇਗੀ, ਕਿਉਂਕਿ ਉਕਤ ਮਸ਼ੀਨਾਂ ਦੁਆਰਾ ਕੱਟੇ ਗਏ ਝੋਨੇ ਦੀ ਪਰਾਲੀ ਨੂੰ ਖੇਤ 'ਚ ਸਾੜਨ ਦੀ ਨੌਬਤ ਨਹੀਂ ਆਉਂਦੀ ਤੇ ਕਿਸਾਨ ਉਸ ਨੂੰ ਅਸਾਨੀ ਨਾਲ ਖੇਤ 'ਚ ਵਾਹ ਕੇ ਹੀ ਅਗਲੀ ਫ਼ਸਲ ਦੀ ਬਜਾਈ ਕਰ ਸਕਦਾ ਹੈ।

ਦੱਸਣਯੋਗ ਹੈ ਕਿ ਸੁਪਰ ਸਟਰਾਅ ਮੈਨਜਮੈਂਟ ਸਿਸਟਮ 'ਚ ਪਹਿਲਾਂ ਤੋਂ ਹੀ ਚੱਲ ਰਹੀਆਂ ਕੰਬਾਇਨਾਂ 'ਚ ਇਕ ਅਜਿਹਾ ਯੰਤਰ ਲਗਾ ਦਿੱਤਾ ਜਾਂਦਾ ਹੈ, ਜੋ ਕਿ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ 'ਚ ਨਾਲੋ-ਨਾਲ ਖਿਲਾਰ ਦਿੰਦਾ ਹੈ। ਇਸ ਤਰ੍ਹਾਂ ਕੁਤਰਾ ਕੀਤੀ ਗਈ ਪਰਾਲੀ ਇਕ ਵਾਰ ਵਹਾਈ ਕਰਨ ਨਾਲ ਹੀ ਖੇਤ 'ਚ ਰਲ ਜਾਂਦੀ ਹੈ ਤੇ ਉਸ ਲਈ ਕਿਸਾਨ ਨੂੰ ਵਾਧੂ ਖਰਚ ਜਾਂ ਵਾਧੂ ਮਿਹਨਤ ਨਹੀਂ ਕਰਨੀ ਪੈਂਦੀ। ਸਰਕਾਰ ਨੇ ਇਹ ਫ਼ੈਸਲਾ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਖੇਤਾਂ 'ਚ ਸਾੜਨ ਕਾਰਨ ਪੈਂਦਾ ਹੋਏ ਪ੫ਦੂਸ਼ਣ ਕਰਕੇ ਲਿਆ ਹੈ, ਜਿਸ ਕਾਰਨ ਮਨੁੱਖ, ਵਾਤਾਵਰਣ ਤੇ ਧਰਤੀ ਦੀ ਸਿਹਤ 'ਤੇ ਬਹੁਤ ਬੁਰਾ ਪ੫ਭਾਵ ਪੈ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news