ਬੀਡੀਪੀਓ ਅਮਨਦੀਪ ਸ਼ਰਮਾ ਨੇ ਅਹੁਦਾ ਸੰਭਾਲਿਆ

Updated on: Fri, 21 Apr 2017 07:54 PM (IST)
  
local news

ਬੀਡੀਪੀਓ ਅਮਨਦੀਪ ਸ਼ਰਮਾ ਨੇ ਅਹੁਦਾ ਸੰਭਾਲਿਆ

ਪ੍ਰਗਟ ਸਿੰਘ, ਖਡੂਰ ਸਾਹਿਬ

ਪਿਛਲੇ ਦਿਨੀਂ ਬਲਾਕ ਖਡੂਰ ਸਾਹਿਬ ਦੀ ਬੀਡੀਪੀਓ ਜੋਗਿੰਦਰ ਕੌਰ ਦੀ ਬਦਲੀ ਤੋਂ ਬਾਅਦ ਹੋ ਗਈ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨਵੇਂ ਬੀਡੀਪੀਓ ਅਮਨਦੀਪ ਸ਼ਰਮਾਂ ਵੱਲੋਂ ਬਲਾਕ ਖਡੂਰ ਸਾਹਿਬ ਦੇ ਬੀਡੀਪੀਓ ਦਾ ਅਹੁਦਾ ਸੰਭਾਲਿਆ ਗਿਆ ਹੈ। ਇਸੇ ਤਹਿਤ ਬਲਾਕ ਪ੍ਰਧਾਨ ਹਰਪਾਲ ਸਿੰਘ ਜਲਾਲਾਬਾਦ, ਜਰਨਲ ਸਕੱਤਰ ਹਰਿੰਦਰ ਸਿੰਘ ਰਾਮਪੁਰ ਅਤੇ ਰਣਜੀਤ ਸਿੰਘ ਗੋਲਡੀ ਰਾਮਪੁਰ ਨੇ ਬੀਡੀਪੀਓ ਅਮਨਦੀਪ ਸ਼ਰਮਾ ਨੰੂ ਅਹੁਦਾ ਸੰਭਾਲਣ ਮੌਕੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਤੇ ਜੀ ਆਇਆ ਆਖਿਆ। ਇਸ ਮੌਕੇ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਹ ਬੜੇ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਅੱਠ ਗੁਰੂਆਂ ਦੀ ਚਰਨ ਛੂਹ ਪ੍ਰਾਪਤ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਗ੍ਰਾਮ ਪੰਚਾਇਤ ਨਾਲ ਜਾਂ ਕਿਸੇ ਵੀ ਵਿਅਕਤੀ ਨਾਲ ਮਤ ਭੇਵਭਾਦ ਨਹੀਂ ਕੀਤਾ ਜਾਵੇਗਾ। ਇਸ ਮੌਕੇ 'ਤੇ ਹਰਜੀਤ ਸਿੰਘ, ਕਮਰਜੀਤ ਸਿੰਘ, ਬਲਰਾਜ ਸਿੰਘ ਸੈਕਟਰੀ, ਬਲਕਾਰ ਸਿੰਘ ਸੈਕਟਰੀ, ਦਿਲਪ੍ਰੀਤ ਸਿੰਘ ਨਾਗੋਕੇ, ਹਰਮਨਦੀਪ ਸਿੰਘ ਪਟਵਾਰੀ, ਬਲਜਿੰਦਰ ਸਿੰਘ, ਬਘੇਲ ਸਿੰਘ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news