ਕਾਮਨਵੈਲਥ ਖੇਡਾਂ-2017; ਲੁਧਿਆਣਾ ਦਾ ਸਮਰ ਲਵੇਗਾ ਚੀਨ 'ਚ ਸਿਖਲਾਈ

Updated on: Fri, 21 Apr 2017 07:54 PM (IST)
  
local news

ਕਾਮਨਵੈਲਥ ਖੇਡਾਂ-2017; ਲੁਧਿਆਣਾ ਦਾ ਸਮਰ ਲਵੇਗਾ ਚੀਨ 'ਚ ਸਿਖਲਾਈ

ਹਰਜੋਤ ਸਿੰਘ ਅਰੋੜਾ, ਲੁਧਿਆਣਾ : ਸਾਊਥ ਅਫਰੀਕਾ ਦੇ ਡਰਬਨ ਸ਼ਹਿਰ 'ਚ ਹੋਣ ਵਾਲੇ ਕਾਮਨਵੈਲਥ ਖੇਡਾਂ-2017 'ਚ ਸ਼ਾਮਲ ਹੋਣ ਵਾਲੀ ਕਰਾਟੇ ਦੀ ਭਾਰਤੀ ਟੀਮ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖੇਵਾਲ ਲੁਧਿਆਣਾ ਦੀ 9ਵੀਂ ਜਮਾਤ ਦੇ ਵਿਦਿਆਰਥੀ ਮਾਸਟਰ ਸਮਰ ਦੀ ਚੋਣ ਹੋਈ ਹੈ।

ਕਾਮਨਵੈਲਥ ਖੇਡਾਂ ਦਾ ਪ੍ਰਬੰਧ ਸਾਊਥ ਅਫਰੀਕਾ ਵਿਖੇ 30 ਅਗਸਤ ਤੋਂ 3 ਸਤੰਬਰ 2017 ਤਕ ਹੋਵੇਗਾ, ਜਿਸ 'ਚ ਭਾਰਤ ਸਮੇਤ ਵਿਸ਼ਵ ਪੱਧਰ ਦੀਆਂ ਕਰਾਟੇ ਟੀਮਾਂ ਭਾਗ ਲੈਣਗੀਆਂ।¢ਭਾਰਤੀ ਟੀਮ 'ਚ ਚੋਣ ਹੋਣ ਉਪਰੰਤ ਸ਼ੁੱਕਰਵਾਰ ਚੀਨ ਦੇ ਮਾਊਂਟ ਸੋਗ ਟੋਗੂ ਫਿਸੂ ਕੋਂਚਿਗ ਸੈਂਟਰ 'ਚ ਵਿਸ਼ਵ ਪੱਧਰੀ ਸਿਖਲਾਈ ਲਈ ਰਵਾਨਾ ਹੋਏ ਮਾਸਟਰ ਸਮਰ ਨੂੰ ਡੀਈਓ ਸੈਕੰਡਰੀ ਸਰਬਜੀਤ ਸਿੰਘ, ਏਈਓ ਵਿਕਰਮ ਭਨੋਟ, ਸੇਖੇਵਾਲ ਸਰਕਾਰੀ ਸਕੂਲ ਦੇ ਪਿ੫ੰਸੀਪਲ ਨਰੇਸ਼ ਕੁਮਾਰ, ਸੇਖੇਵਾਲ ਸਰਕਾਰੀ ਸਕੂਲ ਦੀ ਐੱਸਐੱਮਸੀ ਕਮੇਟੀ ਦੇ ਪ੫ਧਾਨ ਪਲਵਿੰਦਰ ਸਿੰਘ ਗਰੇਵਾਲ, ਸਰਕਾਰੀ ਸੀ. ਸੈਕੰ. ਸਕੂਲ ਸਾਹਨੇਵਾਲ ਦੇ ਪਿ੫ੰਸੀਪਲ ਗੁਰਬਖਸ਼ੀਸ਼ ਸਿੰਘ, ਸਰਕਾਰੀ ਸੀ. ਸੈਕੰ. ਸਕੂਲ ਬਸਤੀ ਜੋਧੇਵਾਲ ਦੇ ਪਿ੫ੰਸੀਪਲ ਰਾਜੇਸ਼ ਕੁਮਾਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਸ਼ੁਭਕਾਮਨਾਵਾਂ ਦੇ ਕੇ ਚੀਨ ਲਈ ਸਮਰ ਨੂੰ ਰਵਾਨਾ ਕੀਤਾ।

ਮੌਕੇ ਤੇ ਮੌਜੂਦ ਸਮਰ ਦੇ ਪਿਤਾ ਸ਼ੈਲੇਂਦਰ ਕੁਮਾਰ ਸਿਨਹਾ, ਮਾਤਾ ਪੂਨਮ ਸਿਨਹਾ ਨੇ ਕਿਹਾ ਉਨ੍ਹਾਂ ਪੁੱਤਰ ਨੇ ਆਪਣੇ ਮਾਪਿਆਂ ਦੇ ਨਾਲ ਆਪਣੇ ਜ਼ਿਲ੍ਹੇ ਤੇ ਸਕੂਲ ਦਾ ਨਾਮ ਵੀ ਰੋਸ਼ਨ ਕਰਕੇ ਸਾਬਤ ਕੀਤਾ ਹੈ ਕਿ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਵਿਸ਼ਵ ਪੱਧਰ ਤੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚ ਹਿੱਸਾ ਲੈ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news