ਨਿਸ਼ਾਨ ਸਿੰਘ ਬਣੇ ਐੱਸਸੀ ਸੈੱਲ ਦੇ ਪ੍ਰਧਾਨ

Updated on: Fri, 21 Apr 2017 07:54 PM (IST)
  
local news

ਨਿਸ਼ਾਨ ਸਿੰਘ ਬਣੇ ਐੱਸਸੀ ਸੈੱਲ ਦੇ ਪ੍ਰਧਾਨ

ਬੱਲੂ ਮਹਿਤਾ, ਪੱਟੀ

ਕਾਂਗਰਸ ਪਾਰਟੀ ਹਲਕਾ ਪੱਟੀ ਵੱਲੋਂ ਨਿਸ਼ਾਨ ਸਿੰਘ ਨੂੰ ਐੱਸਸੀ ਸੈੱਲ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ 'ਤੇ ਕਾਂਗਰਸ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਨਿਸ਼ਾਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਂਣਗੇ ਅਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਪਾਰਟੀ ਦੇ ਵਿਸਥਾਰ ਲਈ ਕੰਮ ਕਰਨਗੇਂ। ਇਸ ਮੌਕੇ 'ਤੇ ਜਗਤੇਸ਼ਵਰ ਸਿੰਘ ਬੁਰਜ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੰਧੂ, ਵਜੀਰ ਸਿੰਘ ਪਾਰਸ, ਕੁਲਵਿੰਦਰ ਸਿੰਘ ਬੱਬਾ, ਕਮਲ ਕੁਮਾਰ, ਬਲਵੰਤ ਸਿੰਘ, ਹਰਜੀਤ ਭੁੱਲਰ, ਹੀਰਾ ਸਿੰਘ, ਡਾ. ਸੁਖਵਿੰਦਰ ਸਿੰਘ, ਤਰਸੇਮ ਸਿੰਘ, ਅਸ਼ੋਕ ਸਿੰਘ, ਵਰਿੰਦਰ ਸਿੰਘ, ਗੁਰਨਾਮ ਸਿੰਘ, ਬਲਕਾਰ ਸਿੰਘ, ਮੰਗਤ ਸਿੰਘ, ਤੀਰਥ ਸਿੰਘ, ਗੁਰਪ੍ਰੀਤ ਸਿੰਘ ਬੁਰਜ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news