ਥਾਣਾ ਸਦਰ ਦੀ ਇਮਾਰਤ 'ਚ ਜਾਵੇਗਾ ਤਰਨਤਾਰਨ ਦਾ ਥਾਣਾ ਸਿਟੀ

Updated on: Fri, 21 Apr 2017 07:44 PM (IST)
  
local news

ਥਾਣਾ ਸਦਰ ਦੀ ਇਮਾਰਤ 'ਚ ਜਾਵੇਗਾ ਤਰਨਤਾਰਨ ਦਾ ਥਾਣਾ ਸਿਟੀ

ਪੰਜਾਬੀ ਜਾਗਰਣ ਟੀਮ, ਤਰਨਤਾਰਨ : ਜਿਲ੍ਹਾ ਪ੫ੀਸ਼ਦ ਤਰਨਤਾਰਨ ਦੀ ਮੀਟਿੰਗ ਚੇਅਰਪਰਸਨ ਰਜਵੰਤ ਕੌਰ ਦੀ ਪ੫ਧਾਨਗੀ ਹੇਠ ਹੋਈ। ਮੀਟਿੰਗ ਵਿਚ ਜਿਲ੍ਹਾ ਪ੫ੀਸ਼ਦ ਤਰਨਤਾਰਨ ਅਤੇ ਸਮੂੰਹ ਪੰਚਾਇਤ ਸੰਮਤੀਆਂ ਦਾ ਸਾਲ 2017-18 ਦਾ ਬਜਟ ਪਾਸ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਪਰਸਨ ਰਾਜਵੰਤ ਕੌਰ ਿਢੱਲੋਂ ਨੇ ਦੱਸਿਆ ਕਿ ਜਿਲ੍ਹਾ ਪ੫ੀਸ਼ਦ ਤਰਨਤਾਰਨ ਅਤੇ ਸਮੂੰਹ ਪੰਚਾਇਤ ਸੰਮਤੀਆਂ ਦਾ ਸਾਲ 2017-18 ਦਾ ਅਨੁਮਾਨਤ ਬਜਟ 56,46,89,664 ਰੁਪਏ ਪਾਸ ਕੀਤਾ ਗਿਆ ਹੈ। ਜਿਸ ਵਿਚ ਪੰਚਾਇਤ ਸੰਮਤੀ ਤਰਨਤਾਰਨ ਦਾ 14,11,00,000, ਪੰਚਾਇਤ ਸੰਮਤੀ ਨੌਸ਼ਹਿਰਾ ਪੰਨੂੰਆਂ 5,40,51,143 ਰੁਪਏ, ਪੰਚਾਇਤ ਸੰਮਤੀ ਖਡੂਰ ਸਾਹਿਬ ਦਾ 3,30,16,981 ਰੁਪਏ, ਪੰਚਾਇਤ ਸੰਮਤੀ ਚੋਹਲਾ ਸਾਹਿਬ ਦਾ 4,39,94,000 ਰੁਪਏ, ਪੰਚਾਇਤ ਸੰਮਤੀ ਗੰਡੀਵਿੰਡ ਦਾ 5,58,40,000 ਰੁਪਏ, ਪੰਚਾਇਤ ਸੰਮਤੀ ਭਿੱਖੀਵਿੰਡ ਦਾ 4, 62,00,000 ਰੁਪਏ, ਪੰਚਾਇਤ ਸੰਮਤੀ ਪੱਟੀ ਦਾ 9, 26, 92,500 ਰਪਏ, ਪੰਚਾਇਤ ਸੰਮਤੀ ਵਲਟੋਹਾ ਦਾ 6,03, 15,000 ਅਨੁਮਾਨਤ ਬਜਟ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਕਸਬਾ ਝਬਾਲ ਵਿਖੇ ਜਿਲ੍ਹਾ ਪ੫ੀਸ਼ਦ ਦੀ ਜਮੀਨ ਉੱਪਰ ਸਥਿੱਤ ਦੁਕਾਨਾਂ ਅਤੇ ਬੱਸ ਅੱਡੇ ਨੂੰ ਕਿਰਾਏ ਤੇ ਦੇਣ ਦੀ ਪ੫ਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਥਾਣਾ ਸਿਟੀ ਤਰਨਤਾਰਨ ਨੂੰ ਥਾਣਾ ਸਦਰ ਦੀ ਜਗ੍ਹਾ ਤੇ ਤਬਦੀਲ ਕਰਨ ਅਤੇ ਥਾਣਾ ਸਦਰ ਨੂੰ ਸ਼ਹਿਰ ਨਾਲ ਲਗਦੇ ਕਿਸੇ ਪਿੰਡ ਵਿਚ ਤਬਦੀਲ ਕਰਕੇ ਥਾਣਾ ਸਿਟੀ ਦੀ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਪ੫ਵਾਨਗੀ ਦਿੱਤੀ ਗਈ। ਮੀਟਿੰਗ ਵਿਚ ਜਗਜੀਤ ਸਿੰਘ ਬੱਲ ਉੱਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੫ੀਸ਼ਦ ਤਰਨਤਾਰਨ, ਅੰਮਿ੫ਤਪਾਲ ਸਿੰਘ ਸੁਪਰਡੈਂਟ, ਮਨਜਿੰਦਰ ਸਿੰਘ ਸੁਪਰਡੈਂਟ ਜਿਲ੍ਹਾਂ ਪ੫ੀਸ਼ਦ, ਸੰਦੀਪ ਕੁਮਾਰ ਬਲਾਕ ਕਾਂਗਰਸ ਪ੍ਰਧਾਨ ਤਰਨਤਾਰਨ, ਦਲਬੀਰ ਸਿੰਘ ਸੇਖੋ ਸ਼ਹਿਰੀ ਪ੫ਧਾਨ ਪੱਟੀ, ਅਮਰਜੀਤ ਸਿੰਘ ਵਾਈਸ ਚੇਅਰਮੈਨ, ਜਸਪਾਲ ਕੌਰ, ਕਸ਼ਮੀਰ ਕੌਰ, ਬਖਸ਼ੀਸ਼ ਸਿੰਘ, ਕੁਲਦੀਪ ਕੌਰ, ਨਿਰਮਲਜੀਤ ਕੌਰ, ਸਤਿੰਦਰਪਾਲ ਸਿੰਘ, ਪ੫ਤਾਪ ਸਿੰਘ, ਪਰਮਜੀਤ ਕੌਰ, ਸਖਵੰਤ ਸਿੰਘ, ਗਿਆਨ ਸਿੰਘ, ਬਬਲਜੀਤ ਕੌਰ, ਪਰਸਾ ਸਿੰਘ ਮੈਂਬਰ ਜਿਲ੍ਹਾ ਪ੫ੀਸ਼ਦ ਆਦਿ ਹਾਜ਼ਰ ਸਨ।

--------

ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਖਰਚੀ ਜਾਵੇਗੀ ਮਗਨਰੇਗਾ 65 ਫੀਸਦੀ ਗ੍ਰਾਂਟ

ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਬੀਬੀ ਰਜਵੰਤ ਕੌਰ ਿਢੱਲੋਂ ਨੇ ਦੱਸਿਆ ਕਿ ਮਗਨਰੇਗਾ ਦੇ ਤਹਿਤ ਮਿਲੀ ਗ੍ਰਾਂਟ ਦਾ 65 ਫੀਸਦੀ ਹਿੱਸਾ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਖਰਚ ਕਰਨ ਦੀ ਤਜਵੀਜ ਰੱਖੀ ਗਈ ਹੈ। ਜਦੋਂਕਿ ਇਸ ਦੇ ਤਹਿਤ ਕਰਵਾਏ ਜਾਣ ਵਾਲੇ ਕੰਮਾ ਤੇ 29 ਕਰੋੜ ਰੁਪਏ ਅਤੇ ਕੁਲ੍ਹ 11,876,77 ਦਿਹਾੜੀਆਂ ਪੈਦਾ ਕਰਨ ਦੇ ਲਈ ਅਨੁਮਾਨਤ 41 ਕਰੋੜ, 41 ਲੱਖ ਰੁਪਏ ਦਾ 13 ਕੈਟਾਗਰੀਆਂ ਦੇ ਵੱਖ ਵੱਖ ਕੰਮਾਂ ਵਿਚੋਂ 1565 ਕੰਮਾਂ ਦਾ ਲੇਬਰ ਬਜਟ ਪ੍ਰਵਾਨ ਕੀਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news