ਹਾਰ ਦੇ ਕਾਰਨਾਂ ਦੇ ਚਿੰਤਨ ਕਰਦੇ ਫਸ ਪਏ ਭਾਜਪਾਈ

Updated on: Tue, 21 Mar 2017 12:05 AM (IST)
  

ਜੇਐੱਨਐੱਨ, ਲੁਧਿਆਣਾ : ਵਿਧਾਨਸਭਾ ਚੋਣ 'ਚ ਭਾਜਪਾ ਕੋਟੇ ਦੀਆਂ ਤਿੰਨੋਂ ਸੀਟਾਂ ਹਾਰਨ 'ਤੇ ਚਿੰਤਨ ਮੀਟਿੰਗ ਦੌਰਾਨ ਅਹੁਦੇਦਾਰਾਂ 'ਚ ਤਿੱਖੀ ਬਹਿਸ ਹੋ ਗਈ। ਕਈ ਵਾਰ ਹੰਗਾਮਾ ਇੰਨਾ ਵਧਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਮਾਮਲਾ ਠੰਢਾ ਕਰਨ ਲਈ ਆਪਣੀ ਸੀਟ ਤੋਂ ਉਠ ਕੇ ਅਹੁਦੇਦਾਰਾਂ ਨੂੰ ਸਮਝਾਉਣਾ ਪਿਆ।

ਸਰਕਟ ਹਾਊਸ 'ਚ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਹਾਲਾਤ ਅਜਿਹੇ ਬਣੇ ਕਿ ਇਕ ਵਾਰ ਤਾਂ ਮੀਟਿੰਗ ਦੌਰਾਨ ਮੁੱਖ ਸਕੱਤਰ ਰਜਨੀਸ਼ ਧੀਮਾਨ ਤੇ ਜ਼ਿਲ੍ਹਾ ਮੀਤ ਪ੍ਰਧਾਨ ਪੁਸ਼ਪਿੰਦਰ ਸਿੰਘਲ 'ਚ ਅਜਿਹੀ ਬਹਿਸ ਹੋਈ ਕਿ ਸਿੰਘਲ ਮੀਟਿੰਗ ਛੱਡ ਕੇ ਚੱਲੇ ਗਏ। ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ, ਪਰਮਿੰਦਰ ਮਹਿਤਾ ਤੇ ਕੌਂਸਲਰ ਇੰਦਰ ਅਗਰਵਾਲ ਉਨ੍ਹਾਂ ਨੂੰ ਬੜੀ ਮੁਸ਼ਕਲ ਮਨਾ ਕੇ ਵਾਪਸ ਲਿਆਏ। ਪਰ ਧੀਮਾਨ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਜਦਕਿ ਪੁਸ਼ਪਿੰਦਰ ਸਿੰਘਲ ਦਾ ਕਹਿਣਾ ਹੈ ਕਿ ਪਰਿਵਾਰ 'ਚ ਥੋੜੇ ਮਨਮੁਟਾਅ ਤਾਂ ਚੱਲਦੇ ਹੀ ਹਨ।

ਜ਼ਿਲ੍ਹਾ ਪ੍ਰਧਾਨ ਦੇ ਤੌਰ 'ਤੇ ਰਵਿੰਦਰ ਅਰੋੜਾ ਦੀ ਨਿਯੁਕਤੀ ਦੇ ਬਾਅਦ ਪਹਿਲੀ ਵਾਰ ਧਿਰਾਂ 'ਚ ਵੰਡੇ ਅਹੁਦੇਦਾਰਾਂ ਨੇ ਖੁੱਲ੍ਹ ਕੇ ਇਕ ਦੂਜੇ ਦੀ ਖ਼ਿਲਾਫ਼ਤ ਕੀਤੀ। ਸਾਬਕਾ ਅਹੁਦੇਦਾਰ ਸੰਦੀਪ ਕਪੂਰ ਨੇ ਤਿੰਨਾਂ ਸੀਟਾਂ ਹਾਰਨ 'ਤੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਤੋਂ ਅਸਤੀਫਾ ਹੀ ਮੰਗ ਲਿਆ। ਮੀਟਿੰਗ ਦੌਰਾਨ ਬਹਿਸਬਾਜ਼ੀ ਦਾ ਦੌਰ ਇਕੱਲੇ ਰਜਨੀਸ਼ ਧੀਮਾਨ ਤੇ ਪੁਸ਼ਪਿੰਦਰ ਸਿੰਘਲ 'ਚ ਹੀ ਨਹੀਂ ਚੱਲਿਆ। ਇਕ ਵਾਰ ਤਾਂ ਜ਼ਿਲ੍ਹਾ ਸਕੱਤਰ ਲੱਕੀ ਕਪੂਰ ਤੇ ਸੁਨੀਲ ਮੋਦਗਿੱਲ 'ਚ ਵੀ ਬਹਿਸ ਹੋਈ।

ਇਸ ਮੌਕੇ ਮੀਟਿੰਗ 'ਚ ਮੁੱਖ ਸਕੱਤਰ ਜਤਿੰਦਰ ਮਿੱਤਲ, ਡਿਪਟੀ ਮੇਅਰ ਆਰ.ਡੀ ਸ਼ਰਮਾ, ਰਾਜੇਸ਼ਵਰੀ ਗੋਸਾਈਂ, ਸੁਨੀਲ ਮੋਦਗਿੱਲ, ਲੱਕੀ ਕਪੂਰ, ਡਾ. ਨਿਰਮਲ ਨਈਅਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news