ਮੇਅਰ ਨੂੰ ਮਿਲੇ ਸਿਲਵਰ ਓਕ ਅਪਾਰਟਮੈਂਟ ਵਾਸੀ, ਮੰਗੀ ਕਾਰਵਾਈ

Updated on: Mon, 20 Mar 2017 11:46 PM (IST)
  

ਜੇਐੱਨਐੱਨ, ਜਲੰਧਰ : ਸਿਲਵਰ ਓਕ ਅਪਾਰਟਮੈਂਟ ਵਾਸੀ ਸੋਮਵਾਰ ਨੂੰ ਮੇਅਰ ਸੁਨੀਲ ਜਿਓਤੀ ਨੂੰ ਮਿਲੇ। ਵੈੱਲਫੇਅਰ ਸੁਸਾਇਟੀ ਦੀ ਪ੍ਰਧਾਨਗੀ 'ਚ ਡਾ. ਅਮਿਤਾ ਸੈਣੀ, ਰੈਜ਼ੀਡੈਂਟ ਰਮਨ ਕੁਮਾਰ, ਪਰਵੇਜ ਅਹਿਮਦ ਦੀ ਅਗਵਾਈ 'ਚ ਸਾਰੇ ਲੋਕ ਨਿਗਮ ਕੰਪਲੈਕਸ 'ਚ ਪਹੁੰਚੇ। ਰਮਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਸਰਕਾਰੀ ਜਗ੍ਹਾ 'ਤੇ ਫਲੈਟ ਕੱਟ ਦਿੱਤੇ ਗਏ। ਇਸ ਮਾਮਲੇ 'ਚ ਪੁਲਿਸ ਨੇ ਬਾਅਦ 'ਚ ਮਾਮਲਾ ਵੀ ਦਰਜ ਕੀਤਾ। ਇਸ ਤੋਂ ਬਾਅਦ ਪਾਰਕਿੰਗ ਲਈ ਜੋ ਜਗ੍ਹਾ ਰਿਜ਼ਰਵ ਰੱਖੀ ਗਈ ਸੀ, ਉਸ 'ਤੇ ਦੁਕਾਨਾਂ ਬਣਾ ਕੇ ਵੇਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪਾਰਟਮੈਂਟ 'ਚ ਰਹਿਣ ਵਾਲੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਬਿਲਡਿੰਗ ਬਾਇਲਾਜ ਤੇ ਓਰੀਜਨਲ ਸਾਈਟ ਪਲਾਨ ਮੁਤਾਬਿਕ ਕੋਈ ਕੰਮ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਗਰ ਨਿਗਮ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸੋਮਵਾਰ ਨੂੰ ਅਪਾਰਟਮੈਂਟ 'ਚ ਰਹਿਣ ਵਾਲੇ ਲੋਕ ਮੇਅਰ ਤੇ ਨਿਗਮ ਕਮਿਸ਼ਨਰ ਗੁਰਪ੍ਰੀਤ ਖਹਿਰਾ ਨੂੰ ਮਿਲੇ। ਗੁਰਪ੍ਰੀਤ ਖਹਿਰਾ ਨੇ ਐੱਮਟੀਪੀ ਤੇਜਪ੍ਰੀਤ ਨੂੰ ਮੌਕੇ 'ਤੇ ਬੁਲਾਇਆ ਤੇ ਕਾਰਵਾਈ ਲਈ ਕਿਹਾ ਹੈ।

ਐੱਮਟੀਪੀ ਮੇਹਰਬਾਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ 'ਚ ਨਗਰ ਨਿਗਮ ਵੱਲੋਂ ਪੂਰੀ ਕਾਰਵਾਈ ਕੀਤੀ ਜਾਵੇਗੀ। ਰਮਨ ਕੁਮਾਰ ਨੇ ਦੱਸਿਆ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਇੰਨੇ ਸਾਲਾਂ ਤੋਂ ਧੱਕੇ ਖਾਣ ਦੇ ਬਾਵਜੂਦ ਇਨਸਾਫ ਨਹੀਂ ਮਿਲਿਆ ਹੈ। ਨਗਰ ਨਿਗਮ ਵੱਲੋਂ ਉਕਤ ਡਿਵੈਲਪਰ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਕਾਰਵਾਈ ਨਹੀਂ ਹੋਈ ਤਾਂ ਲੋਕ ਆਪਣਾ ਸੰਘਰਸ਼ ਤੇਜ਼ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news