ਫਿਲੌਰੀ ਦੇਖਣ 'ਤੇ ਤੁਸੀਂ ਕਰੋਗੇ ਤਰਣਪ੍ਰੀਤ ਦੀ ਮਦਦ, ਪਾਸ ਲਈ ਕਰੋ ਸੰਪਰਕ

Updated on: Mon, 20 Mar 2017 11:46 PM (IST)
  
local news

ਫਿਲੌਰੀ ਦੇਖਣ 'ਤੇ ਤੁਸੀਂ ਕਰੋਗੇ ਤਰਣਪ੍ਰੀਤ ਦੀ ਮਦਦ, ਪਾਸ ਲਈ ਕਰੋ ਸੰਪਰਕ

ਜੇਐੱਨਐੱਨ, ਜਲੰਧਰ : 11 ਦਸੰਬਰ ਨੂੰ ਅੰਮਿ੍ਰਤਸਰ ਜਾਂਦੇ ਵੇਲੇ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਤਰੁਣਪ੍ਰੀਤ ਕੌਰ ਦੀ ਮਦਦ ਲੋਕ ਫਿਲੌਰੀ ਫਿਲਮ ਦੇਖ ਕੇ ਵੀ ਕਰ ਸਕਦੇ ਹਨ। ਇਸਦੇ ਲਈ ਲੋਕਾਂ ਨੂੰ ਟਿਕਟ ਨਾ ਖਰੀਦ ਕੇ ਪਾਸ ਲੈਣੇ ਹੋਣਗੇ। ਟਿਕਟ ਦੀ ਕੀਮਤ ਦੇ ਬਰਾਬਰ ਹੀ ਮਿਲਣ ਵਾਲੇ ਪਾਸ ਨਾਲ ਲੋਕ ਫਿਲਮ ਦੇਖਣਗੇ ਪਰ ਉਨ੍ਹਾਂ ਦੇ ਰੁਪਏ ਤਰੁਣਪ੍ਰੀਤ ਦੇ ਇਲਾਜ ਲਈ ਦਿੱਤੇ ਜਾਣਗੇ।

11 ਦਸੰਬਰ ਨੂੰ ਜ਼ਖ਼ਮੀ ਹੋਏ ਤਰੁਣਪ੍ਰੀਤ ਦੀ ਆਰਥਿਕ ਤੰਗੀ ਕਾਰਨ ਉਸਨੂੰ ਚਾਰ ਨਿੱਜੀ ਹਸਪਤਾਲਾਂ ਨੇ ਦਾਖ਼ਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਪਰਿਵਾਰ ਦੀਆਂ ਕਾਫੀ ਮਿੰਨਤਾਂ ਤੋਂ ਬਾਅਦ ਪੰਜਵੇਂ ਹਸਪਤਾਲ 'ਚ ਇਲਾਜ ਤਾਂ ਸ਼ੁਰੂ ਹੋਇਆ ਪਰ ਤੰਗੀ ਫਿਰ ਸਾਹਮਣੇ ਆ ਗਈ। ਕਰਜ਼ਾ ਲੈ ਕੇ ਡੇਢ ਮਹੀਨੇ ਚੱਲੇ ਇਲਾਜ ਦੇ ਢਾਈ ਲੱਖ ਰੁਪਏ ਮਾਂ ਹਰਜੀਤ ਕੌਰ ਨੇ ਕਿਸੇ ਤਰ੍ਹਾਂ ਦੇ ਦਿੱਤੇ ਤੇ ਤਰੁਣਪ੍ਰੀਤ ਨੂੰ ਲੈ ਕੇ ਘਰ ਪਹੰੁਚੀ। ਘਰ 'ਚ ਸਹੀ ਦੇਖਭਾਲ ਦੀ ਕਮੀ 'ਚ ਤਰੁਣਪ੍ਰੀਤ ਦੀ ਹਾਲਤ ਫਿਰ ਵਿਗੜੀ ਤੇ ਉਸਨੂੰ ਅੰਮਿ੍ਰਤਸਰ ਦੇ ਅਮਨਦੀਪ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਕ ਆਪ੍ਰੇਸ਼ਨ ਹੁਣੇ ਜਿਹੇ ਹੋਇਆ ਹੈ, ਜਿਸਦਾ ਖਰਚਾ ਦੋ ਲੱਖ ਰੁਪਏ ਦੇ ਕੇ ਤਰੁਣਪ੍ਰੀਤ ਨੂੰ ਫਿਰ ਤੋਂ ਘਰ ਵਾਲੇ ਮਕਸੂਦਾਂ ਦੇ ਜਨਤਾ ਕਾਲੋਨੀ ਸਥਿਤ ਘਰ ਲਿਆਏ ਹਨ। ਡਾਕਟਰਾਂ ਨੇ ਕਿਹਾ ਕਿ ਤਰੁਣਪ੍ਰੀਤ ਦੀਆਂ ਹਾਲੇ ਅੱਖ, ਨੱਕ ਤੇ ਜਬਾੜੇ ਦਾ ਆਪ੍ਰੇਸ਼ਨ ਤੋਂ ਬਾਅਦ ਚਿਹਰੇ 'ਤੇ ਪਲਾਸਟਿਕ ਸਰਜਰੀ ਹੋਣੀ ਹੈ। ਸਮੱਸਿਆ ਅੱਖ ਲਈ ਹੈ, ਕਿਉਂਕਿ ਐਕਸੀਡੈਂਟ ਦੌਰਾਨ ਚਿਹਰੇ ਦੀਆਂ ਛੇ ਹੱਡੀਆਂ ਟੁੱਟੀਆਂ ਸਨ, ਜਿਨ੍ਹਾਂ 'ਚ ਦੋ ਹੱਡੀਆਂ ਟੁੱਟ ਕੇ ਅੱਖ 'ਚ ਵੜ ਗਈਆਂ ਹਨ। ਟੈਸਟ 'ਚ ਅੱਖ ਦੀ ਰੌਸ਼ਨੀ ਠੀਕ ਨਾ ਹੋਣ 'ਤੇ ਟਰਾਂਸਪਲਾਂਟ ਕਰਵਾਈ ਜਾਵੇਗੀ, ਜਿਸ 'ਚ ਕਰੀਬਨ 6 ਤੋਂ 7 ਲੱਖ ਰੁਪਏ ਖਰਚਾ ਆਉਣਾ ਹੈ। ਇਲਾਜ ਦੀ ਮਦਦ ਲਈ ਜਿੰਮਖਾਨਾ ਲੇਡੀਜ਼ ਕਲੱਬ ਨੇ ਪਹਿਲ ਕੀਤੀ ਹੈ। ਮਦਦ ਲਈ ਸਿਰਫ ਲੋਕਾਂ ਨੂੰ ਟਿਕਟ ਦੀ ਕੀਮਤ ਵਾਲੇ ਫਿਲੌਰੀ ਫਿਲਮ ਦੇ ਪਾਸ ਖਰੀਦ ਕੇ ਕਿਊਰੋ ਹਾਈ ਸਟ੫ੀਟ ਮਲਟੀਪਲੈਕਸ 'ਚ ਫਿਲਮ ਦੇਖਣੀ ਹੋਵੇਗੀ। ਇਸ ਦੌਰਾਨ ਜਿੰਮਖਾਨਾ ਕਲੱਬ ਦੀ ਸੈਕਟਰੀ ਸ਼ੈਲਜਾ ਅਗਰਵਾਲ ਤੇ ਸ਼ਿਵਾਲੀ ਵਾਲੀਆ ਨੇ ਦੱਸਿਆ ਕਿ ਕਿਊਰੋ ਹਾਈ ਸਟ੫ੀਟ ਮਲਟੀਪਲੈਕਸ 'ਚ 24 ਮਾਰਚ ਨੂੰ ਫਿਲੌਰੀ ਰਿਲੀਜ਼ ਹੋਣੀ ਹੈ। ਪਾਸ ਲੈਣ ਲਈ ਲੋਕ ਸ਼ੈਲਜਾ ਅਗਰਵਾਲ ਨਾਲ 9876656053 'ਤੇ ਜਾਂ ਸ਼ਿਵਾਲੀ ਵਾਲੀਆ ਨਾਲ 9876344748 'ਤੇ ਫੋਨ ਕਰ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: local news